ਸੁਖਜਿੰਦਰ ਰੰਧਾਵਾ ਦੇ ਸਿਆਸੀ ਜੀਵਨ ’ਤੇ ਇੱਕ ਝਾਤ

Sunday, Sep 19, 2021 - 06:46 PM (IST)

ਸੁਖਜਿੰਦਰ ਰੰਧਾਵਾ ਦੇ ਸਿਆਸੀ ਜੀਵਨ ’ਤੇ ਇੱਕ ਝਾਤ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੇ 24 ਘੰਟੇ ਬਾਅਦ ਹੀ ਕਾਂਗਰਸ ਹਾਈ ਕਮਾਨ ਨੇ ਨਵੇਂ ਮੁੱਖ ਮੰਤਰੀ ਦਾ ਐਲਾਨ ਕੀਤਾ ਜਾ ਸਕਦਾ ਹੈ। ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਟਕਸਾਲੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਅਤੇ ਤਿੰਨ ਵਾਰ ਕਾਂਗਰਸ ਵਿਧਾਇਕ ਰਹਿ ਚੁੱਕੇ ਮੌਜੂਦਾ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਵਾਂ ਮੁੱਖ ਮੰਤਰੀ ਐਲਾਨਿਆ ਜਾ ਰਿਹਾ ਹੈ। ਸੁਖਜਿੰਦਰ ਸਿੰਘ ਉਰਫ ਸੁੱਖੀ ਰੰਧਾਵਾ ਮਾਝਾ ਦੇ ਵੱਡੇ ਲੀਡਰ ਮੰਨੇ ਜਾਂਦੇ ਹਨ ਅਤੇ ਡੇਰਾ ਬਾਬਾ ਨਾਨਕ ਤੋਂ ਮੌਜੂਦਾ ਵਿਧਾਇਕ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ’ਤੇ ਲੱਗੀ ਮੋਹਰ, ਬਣ ਸਕਦੇ ਹਨ ਮੁੱਖ ਮੰਤਰੀ : ਸੂਤਰ

ਸੁਖਜਿੰਦਰ ਸਿੰਘ ਰੰਧਾਵਾ ਦਾ ਜਨਮ 25 ਅਪ੍ਰੈਲ 1959 ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਧਾਰੋਵਾਲੀ ਵਿਚ ਹੋਇਆ ਸੀ। ਸੁਖਜਿੰਦਰ ਸਿੰਘ ਰੰਧਾਵਾ ਪਹਿਲੀ ਵਾਰ 2002 ਵਿਚ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਤੋਂ ਕਾਂਗਰਸ ਦੇ ਵਿਧਾਇਕ ਬਣੇ ਅਤੇ ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਖੇਤੀਬਾੜੀ ਵਿਭਾਗ ਨਾਲ ਸਬੰਧਤ ਸੰਸਦੀ ਸਕੱਤਰ ਬਣੇ। ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸਵ: ਸੰਤੋਖ ਸਿੰਘ ਰੰਧਾਵਾ ਪੇਡੂੰ ਵਿਕਾਸ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ। 2007 ਦੀਆਂ ਚੋਣਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ ਅਕਾਲੀ ਆਗੂ ਅਤੇ ਸਾਬਕਾ ਵਿਧਾਨ ਸਪੀਕਰ ਨਿਰਮਲ ਸਿੰਘ ਕਾਹਲੋਂ ਤੋਂ ਚੋਣ ਹਾਰ ਗਏ ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਦੇ ਪ੍ਰਧਾਨ ਵੀ ਬਣੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਨੇ ਠੋਕਿਆ ਮੁੱਖ ਮੰਤਰੀ ਬਣਨ ਦਾ ਦਾਅਵਾ

ਸਾਲ 2012 ਵਿਚ ਨਵੇਂ ਬਣੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਹਰਾ ਕੇ ਦੂਸਰੀ ਵਾਰ ਵਿਧਾਇਕ ਬਣੇ ਜਦਕਿ ਇਸ ਵਾਰ ਸਰਕਾਰ ਮੁੜ ਅਕਾਲੀ ਦਲ ਬਾਦਲ ਦੀ ਬਣ ਗਈ ਸਾਲ 2017 ਵਿਚ ਮੁੜ ਵਿਧਾਨ ਸਭਾ ਹਲਕਾ ਤੋਂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਹਰਾ ਕੇ ਤੀਸਰੀ ਵਾਰ ਵਿਧਾਇਕ ਬਣੇ ਅਤੇ ਪੰਜਾਬ ਕੈਬਨਿਟ ਵਿਚ ਸਹਿਕਾਰਤਾ ਅਤੇ ਜੇਲ ਮੰਤਰੀ ਵੀ ਬਣੇ। ਉਨ੍ਹਾਂ ਦੀ ਮਾਤਾ ਦਾ ਨਾਂ ਮਨਜੀਤ ਕੌਰ ਅਤੇ ਪਿਤਾ ਦਾ ਨਾਂ ਸੰਤੋਖ ਸਿੰਘ ਰੰਧਾਵਾ ਹੈ। ਉਨ੍ਹਾਂ ਦੇ ਪੁੱਤਰ ਦਾ ਨਾਂ ਉਦੇਵੀਰ ਸਿੰਘ ਰੰਧਾਵਾ ਹੈ ਅਤੇ ਉਨ੍ਹਾਂ ਦਾ ਜੱਦੀ ਪਿੰਡ ਕਸਬਾ ਡੇਰਾ ਬਾਬਾ ਨਾਨਕ ਦੇ ਕੋਲ ਪਿੰਡ ਧਾਰੋਵਾਲੀ ਹੈ।

ਇਹ ਵੀ ਪੜ੍ਹੋ : ਅਗਲੇ ਮੁੱਖ ਮੰਤਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ


author

Gurminder Singh

Content Editor

Related News