ਸੁੱਖੀ ਚਾਹਲ ਨੇ ਗੁਰਮੀਤ ਪਿੰਕੀ ਖ਼ਿਲਾਫ਼ 5 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ

Tuesday, Jul 27, 2021 - 09:29 PM (IST)

ਜਲੰਧਰ- ਅਮਰੀਕਾ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਸੁੱਖੀ ਚਾਹਲ ਨੇ ਪੰਜਾਬ ’ਚ ਅੱਤਵਾਦ ਦੇ ਉਸ ਕਾਲੇ ਦਹਾਕੇ ਦੇ ਸਭ ਤੋਂ ਘਿਨਾਉਣੇ ਚਿਹਰਿਆਂ ’ਚੋਂ ਇਕ ਗੁਰਮੀਤ ਸਿੰਘ ਪਿੰਕੀ ਨੂੰ ਕਾਨੂੰਨੀ ਤੌਰ ’ਤੇ ਚੁਣੌਤੀ ਦੇਣ ਦਾ ਫ਼ੈਸਲਾ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ 5 ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। 
ਉਨ੍ਹਾਂ ਕਿਹਾ ਕਿ ਹਰ ਪੰਜਾਬੀ ਭਾਵੇਂ ਉਸ ਦੀਆਂ ਧਾਰਮਿਕ ਮਾਨਤਾਵਾਂ ਜੋ ਵੀ ਹੋਣ, ਉਨ੍ਹਾਂ ਕਾਲੇ ਦਿਨਾਂ ’ਚ ਡਰਿਆ ਹੋਇਆ ਸੀ ਪਰ ਪੰਜਾਬੀ ਹੋਣ ਦੇ ਨਾਤੇ ਜਿਵੇਂ ਸਾਡਾ ਇਤਿਹਾਸ ਵੀ ਹੈ, ਅਸੀਂ ਪੰਜਾਬ ’ਚ ਅੱਤਵਾਦ ਦੇ ਉਸ ਦੁਖਾਂਤ ਤੋਂ ਬਾਹਰ ਨਿਕਲਣ ’ਚ ਕਾਮਯਾਬ ਹੋਏ। ਹਾਲਾਂਕਿ ਅੱਗੇ ਵਧ ਜਾਣਾ ਭੁੱਲਣ ਨਾਲੋਂ ਆਸਾਨ ਹੁੰਦਾ ਹੈ ਪਰ ਗੁਰਮੀਤ ਪਿੰਕੀ ਵਾਰ-ਵਾਰ ਸਾਡੇ ਜ਼ਖ਼ਮਾਂ ਨੂੰ ਛੇੜ ਰਿਹਾ ਹੈ।

ਇਹ ਵੀ ਪੜ੍ਹੋ- ਭਾਜਪਾ ਪ੍ਰਧਾਨ ਨੇ 2 ਲੱਖ ਪਿੰਡਾਂ 'ਚ ਹੈਲਥ ਵਾਲੰਟੀਅਰ ਬਣਾਉਣ ਦੀ ਜ਼ਿੰਮੇਵਾਰੀ ਤਰੁਣ ਚੁੱਘ ਨੂੰ ਸੌਂਪੀ

ਵਿਵਾਦ ਦੇ ਸਮੇਂ ਮੁਅੱਤਲ ਕੀਤਾ ਸਿਪਾਹੀ ਪਿੰਕੀ, ਜਿਸ ਨੂੰ ਲੁਧਿਆਣਾ ’ਚ ਅਵਤਾਰ ਸਿੰਘ ਗੋਲਾ ਦੇ ਇਕਲੌਤੇ ਪੁੱਤਰ ਅਤੇ ਇਕ ਮਾਸੂਮ ਪੰਜਾਬੀ ਨੌਜਵਾਨ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਸਿਆਸੀ ਗਲਿਆਰਿਆਂ ’ਚ ਉਸ ਦਾ ਪ੍ਰਭਾਵ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਉਸ ਨੂੰ ਜੂਨ 2014 ਦੇ ਇਕ ਹੁਕਮ ਰਾਹੀਂ 10 ਦੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਨਾਭਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਜਿਸ ਕਾਰਨ ਸਾਰੇ ਪੰਜਾਬ ’ਚ ਸਿਆਸੀ ਤੂਫਾਨ ਵੀ ਆ ਗਿਆ ਸੀ। 

ਇਹ ਵੀ ਪੜ੍ਹੋ : ਕਾਂਗਰਸ ’ਚ ਅਜੇ ਨਹੀਂ ਨਿੱਬੜਿਆ ਕਲੇਸ਼, ਚੋਣਾਂ ’ਚ ਮੁੱਖ ਮੰਤਰੀ ਨੂੰ ਲੈ ਕੇ ਹਰੀਸ਼ ਰਾਵਤ ਦਾ ਵੱਡਾ ਬਿਆਨ
ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਗੁਰਮੀਤ ਪਿੰਕੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਲਗਾਤਾਰ ਲੋਕਾਂ ’ਤੇ ਅਪਮਾਨਜਨਕ ਦੋਸ਼ ਲਾ ਰਿਹਾ ਹੈ, ਅਜਿਹਾ ਹੀ ਉਸ ਨੇ ਮੇਰੇ ਨਾਲ ਕੀਤਾ ਪਰ ਮੈਂ ਉਸ ਦੇ ਸਾਹਮਣੇ ਖੜ੍ਹਾ ਹੋਵਾਂਗਾ, ਨਾ ਸਿਰਫ ਆਪਣੇ ਲਈ ਬਲਕਿ ਉਨ੍ਹਾਂ ਸਾਰਿਆਂ ਲਈ ਵੀ, ਜੋ ਇਸ ਅੱਤਵਾਦ ਦੇ ਕਾਲੇ ਦੌਰ ’ਚ ਮਰ ਚੁੱਕੇ ਹਨ ਤੇ ਹੁਣ ਉਹ ਆਪਣੇ ਸਨਮਾਨ ਦੀ ਰੱਖਿਆ ਨਹੀਂ ਕਰ ਸਕਦੇ ਜਾਂ ਜੋ ਜਿਊਂਦੇ ਹਨ ਪਰ ਉਨ੍ਹਾਂ ਕੋਲ ਕਾਨੂੰਨੀ ਤੌਰ ’ਤੇ ਚੁਣੌਤੀ ਦੇਣ ਦੀ ਸਮਰੱਥਾ ਜਾਂ ਸਾਧਨ ਨਹੀਂ ਹੈ। 

ਇਹ ਵੀ ਪੜ੍ਹੋ- ਤਲਵੰਡੀ ਸਾਬੋ : ਟਰੱਕ ਡਰਾਈਵਰ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼, ਫੈਲੀ ਸਨਸਨੀ
ਉਨ੍ਹਾਂ ਕਿਹਾ ਕਿ ਮੈਨੂੰ ਹਮੇਸ਼ਾ ਹੀ ਭਾਰਤੀ ਅਤੇ ਇਕ ਸਿੱਖ ਹੋਣ ’ਤੇ ਮਾਣ ਰਿਹਾ ਹੈ ਅਤੇ ਮੈਂ ਆਪਣੇ ਕਿਰਦਾਰ ’ਤੇ ਕੀਤੇ ਕਿਸੇ ਵੀ ਤਰ੍ਹਾਂ ਦੇ ਵਾਰ ਨੂੰ ਹਲਕੇ ’ਚ ਨਹੀਂ ਲਵਾਂਗਾ। ਉਨ੍ਹਾਂ ਅੱਗੇ ਕਿਹਾ ਕਿ ਪਿੰਕੀ ਨੂੰ ਐਡਵੋਕੇਟ ਅਨਿਲ ਮਹਿਤਾ ਦੀ ਅਗਵਾਈ ’ਚ ਮੇਰੀ ਚੰਡੀਗੜ੍ਹ ਅਤੇ ਦਿੱਲੀ ਸਥਿਤ ਨਵੀਂ ਕਾਨੂੰਨੀ ਟੀਮ ਵੱਲੋਂ ਪਹਿਲਾਂ ਹੀ ਨੋਟਿਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੜਾਈ ਅਜੇ ਸ਼ੁਰੂ ਹੋਈ ਹੈ।


Bharat Thapa

Content Editor

Related News