ਮਾਘੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ''ਚ ਵਾਪਸੀ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਬਿਆਨ

Saturday, Jan 06, 2024 - 05:51 AM (IST)

ਲੁਧਿਆਣਾ (ਮੁੱਲਾਂਪੁਰੀ)- ਮਾਘੀ ਮੇਲੇ ’ਤੇ ਸੁਖਬੀਰ ਬਾਦਲ ਵੱਲੋਂ ਰੱਖੀ ਕਾਨਫਰੰਸ ’ਚ ਉਨ੍ਹਾਂ ਵੱਲੋਂ ਜਾਣ ਦੀਆਂ ਆ ਰਹੀਆਂ ਖ਼ਬਰਾਂ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਸਾਫ ਕੀਤਾ ਕਿ ਅਜੇ ਮਾਘੀ ਮੇਲੇ ’ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਹ ਤਾਂ ਹੁਣ ਉਸ ਰਿਪੋਰਟ ਦੀ ਉਡੀਕ ’ਚ ਹਨ, ਜੋ ਪੰਜਾਬ ਦੇ ਸਾਰਿਆਂ ਜ਼ਿਲਿਆਂ ’ਚੋਂ ਮੁੜ ਅਕਾਲੀ ਦਲ ਬਾਦਲ ਨਾਲ ਗੱਠਜੋੜ ਕਰਨ ਲਈ ਹੇਠਲੇ ਪੱਧਰ ’ਤੇ ਬੈਠੇ ਨੇਤਾਵਾਂ ਨਾਲ ਮੀਟਿੰਗਾਂ ਕਰਨ ਲਈ ਟੀਮ ਭੇਜੀ ਗਈ, ਉਨ੍ਹਾਂ ਨੂੰ ਕਦੋਂ ਸੌਂਪਦੀ ਹੈ।

ਇਹ ਖ਼ਬਰ ਵੀ ਪੜ੍ਹੋ - ‘ਸੀਤ ਲਹਿਰ’ ਤੇ ਤਰੇਲ ਨਾਲ ਵਧੇਗੀ ਠੰਡ! ਇੰਨੇ ਦਿਨਾਂ ਲਈ ‘ਸੰਘਣੀ ਤੋਂ ਸੰਘਣੀ’ ਧੁੰਦ ਦੀ ਚਿਤਾਵਨੀ

ਢੀਂਡਸਾ ਨੇ ਕਿਹਾ ਕਿ ਉਹ ਅਜੇ ਸਾਰੀ ਸਥਿਤੀ ਨੂੰ ਭਾਂਪ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਨੇਤਾਵਾਂ ਵੱਲੋਂ ਸੁਖਬੀਰ ਦੀ ਮੁਆਫੀ ’ਤੇ ਅਜੇ ਵੀ ਸਵਾਲ ਉੱਠ ਰਹੇ ਹਨ ਪਰ ਰਿਪੋਰਟ ਦੀ ਉਡੀਕ ਤੋਂ ਬਾਅਦ ਹੀ ਕੋਈ ਟਿੱਪਣੀ ਕਰਨਗੇ। ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News