''ਸੁਖਦੇਵ ਢੀਂਡਸਾ'' ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਲੀਗਲ ਕਮੇਟੀ ਦਾ ਐਲਾਨ

Monday, Oct 19, 2020 - 05:33 PM (IST)

''ਸੁਖਦੇਵ ਢੀਂਡਸਾ'' ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਲੀਗਲ ਕਮੇਟੀ ਦਾ ਐਲਾਨ

ਚੰਡੀਗੜ੍ਹ (ਰਮਨਜੀਤ) : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਸੋਮਵਾਰ ਨੂੰ ਪਾਰਟੀ ਦੀ ਲੀਗਲ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਕਮੇਟੀ 'ਚ ਕਾਨੂੰਨ ਖੇਤਰਾਂ ਨਾਲ ਸਬੰਧਿਤ 7 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਪਾਰਟੀ ਨੂੰ ਕਾਨੂੰਨ ਨਾਲ ਸਬੰਧਿਤ ਸਲਾਹ-ਮਸ਼ਵਰਾ ਦੇਣਗੇ। ਚੰਡੀਗੜ੍ਹ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਢੀਂਡਸਾ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਨਿਆਂਪਾਲਿਕਾ ਭਾਰਤੀ ਸਿਸਟਮ ਦਾ ਪ੍ਰਮੁੱਖ ਅੰਗ ਹੈ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਰਟੀ ਨੇ ਇਸ ਕਮੇਟੀ ਦਾ ਐਲਾਨ ਕੀਤਾ ਹੈ।

ਕਮੇਟੀ 'ਚ ਸ਼ਾਮਲ ਕੀਤੇ ਗਏ ਮੈਂਬਰਾਂ 'ਚ ਜਸਟਿਸ (ਰਿਟਾ.) ਨਿਰਮਲ ਸਿੰਘ, ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ (ਬਠਿੰਡਾ), ਐਡਵੋਕੇਟ ਹਰਪ੍ਰੀਤ ਸਿੰਘ ਗਰਚਾ (ਲੁਧਿਆਣਾ), ਐਡਵੋਕੇਟ ਰਾਜਬੀਰ ਸਿੰਘ (ਜਲੰਧਰ), ਐਡਵੋਕੇਟ ਅਨਿਲ ਕੁਮਾਰ ਗਰਗ (ਸੰਗਰੂਰ), ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ (ਬਰਨਾਲਾ) ਅਤੇ ਐਡਵੋਕੇਟ ਦਲਜੀਤ ਸਿੰਘ ਬੈਨੀਪਾਲ ਖੰਨਾ (ਲੁਧਿਆਣਾ) ਸ਼ਾਮਲ ਹਨ। ਢੀਂਡਸਾ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਮੈਂਬਰ, ਜਿਨ੍ਹਾਂ ਨੂੰ ਕਿ ਸਿਆਸਤ ਅਤੇ ਕਾਨੂੰਨ ਦੇ ਖੇਤਰਾਂ ਦਾ ਡੂੰਘਾ ਗਿਆਨ ਅਤੇ ਵਿਸ਼ਾਲ ਤਜ਼ਰਬਾ ਹੈ, ਪਾਰਟੀ ਦੀ ਲੜਾਈ ਨੂੰ ਕਾਨੂੰਨੀ ਪੱਧਰ 'ਤੇ ਬਾਖੂਬੀ ਲੜਨਗੇ।
 


author

Babita

Content Editor

Related News