...ਤੇ ਲੱਖ ਚਾਹੁੰਦਿਆਂ ਵੀ ਢੀਂਡਸਾ ਕੋਲੋਂ ਰਾਜ ਸਭਾ ਦੀ ਕੁਰਸੀ ਨਹੀਂ ਲੈ ਸਕਦੇ ਸੁਖਬੀਰ!

07/09/2020 9:10:33 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਐਲਾਨ ਕਰ ਕੇ ਉਸ ਦੀ ਕਮਾਨ ਆਪਣੇ ਹੱਥ ’ਚ ਲੈ ਲਈ ਹੈ, ਉਸ ਨੂੰ ਲੈ ਕੇ ਬਾਦਲਕਿਆਂ 'ਚ ਹਲਚਲ ਮਚ ਗਈ ਹੈ। ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਤਰੀਕੇ ਨਾਲ ਖੂਬ ਰਗੜੇ ਲਾਏ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸ਼੍ਰੋਮਣੀ ਅਕਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੱਖ ਚਾਹੁੰਦੇ ਹੋਏ ਵੀ ਢੀਂਡਸਾ ਤੋਂ ਰਾਜ ਸਭਾ ਦੀ ਕੁਰਸੀ ਵਾਪਸ ਨਹੀਂ ਲੈ ਸਕਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅੱਬਲ ਤਾਂ ਢੀਂਡਸਾ ਅਸਤੀਫਾ ਦਿੰਦੇ ਹੀ ਨਹੀਂ, ਜੇਕਰ ਦਬਾਅ ਪਾ ਕੇ ਅਸਤੀਫਾ ਲੈ ਵੀ ਲਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਉਸੇ ਵੇਲੇ ਕਾਂਗਰਸ ਦੇ ਕਿਸੇ ਚੋਟੀ ਦੇ ਨੇਤਾ ਨੂੰ ਰਾਜ ਸਭਾ ਦੀ ਕੁਰਸੀ ਦੇ ਦੇਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਲ ਵਿਧਾਨ ਸਭਾ ’ਚ ਵਿਧਾਇਕਾਂ ਦੀ ਗਿਣਤੀ 15 ਹੈ, ਭਾਵ ਨਫਰੀ ਘੱਟ ਹੈ।

ਇਹ ਵੀ ਪੜ੍ਹੋ : ਕੋਰੋਨਾ ਸੰਕਟ : ਪੰਜਾਬ ਲਈ ਆਉਣ ਵਾਲਾ ਸਮਾਂ ਬੇਹੱਦ ਨਾਜ਼ੁਕ, ਕੈਪਟਨ ਦੀ ਜਨਤਾ ਨੂੰ ਅਪੀਲ

ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੱਡੀ ਅਗਨੀ ਪ੍ਰੀਖਿਆ ਹੋਵੇਗੀ। ਬਾਕੀ ਸਿਆਸੀ ਮਾਹਰਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਢੀਂਡਸਾ ਵੱਡੇ ਕੱਦ ਦੇ ਨੇਤਾ ਹਨ। ਉਨ੍ਹਾਂ ਦੀ ਦਿੱਲੀ ਦਰਬਾਰ 'ਚ ਚੰਗੀ ਪੁੱਛ-ਪ੍ਰਤੀਤ ਹੈ ਕਿਉਂਕਿ ਉਹ 6 ਸਾਲ ਵਾਜਪਾਈ ਸਰਕਾਰ 'ਚ ਬਤੌਰ ਕੈਬਨਿਟ ਮੰਤਰੀ ਰਹੇ ਹਨ ਤੇ ਅੱਜ-ਕੱਲ੍ਹ ਵੀ ਰਾਜ ਸਭਾ ਦੀ ਕੁਰਸੀ ’ਤੇ ਵਿਰਾਜਮਾਨ ਹਨ। ਮਾਹਰਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਢੀਂਡਸਾ ਦੀ ਦਿੱਲੀ ਵਿਧਾਨ ਸਭਾ ਚੋਣ ਮੌਕੇ ਭਾਜਪਾ ਨਾਲ ਗੂੜ੍ਹੀ ਸਾਂਝ ਪੈ ਗਈ ਸੀ।

ਇਹ ਵੀ ਪੜ੍ਹੋ : ਹੁਣ ਪੰਜਾਬ 'ਚ ਆਉਣ-ਜਾਣ ਵਾਲੇ ਯਾਤਰੀਆਂ ਲਈ ਜ਼ਰੂਰੀ ਹੋਵੇਗੀ ਈ-ਰਜਿਸਟ੍ਰੇਸ਼ਨ

ਭਾਵੇਂ ਭਾਜਪਾ ਵਾਲੇ ਅਜੇ ਇਸ ਨੂੰ ਜੱਗ ਜ਼ਾਹਰ ਨਹੀਂ ਕਰਨਾ ਚਾਹੁੰਦੇ ਪਰ 2022 ਪੰਜਾਬ 'ਚ ਜ਼ਰੂਰ ਨਵੇਂ ਸਿਆਸੀ ਸਮੀਕਰਨ ਸਾਹਮਣੇ ਆ ਸਕਦੇ ਹਨ। ਬਾਕੀ 7 ਮਹੀਨੇ ਬਾਅਦ ਦਿੱਲੀ ’ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਨ। ਦਿੱਲੀ ਬੈਠੇ ਅਕਾਲੀ ਨੇਤਾ ਸਰਨਾ ਭਰਾ, ਮਨਜੀਤ ਸਿੰਘ ਜੀ. ਕੇ. ਪਹਿਲਾਂ ਹੀ ਢੀਂਡਸਾ ਦੀ ਹਮਾਇਤ ਕਰ ਚੁੱਕੇ ਹਨ। ਜੇਕਰ ਦਿੱਲੀ ਵਿਖੇ ਇਕ ਪਲੇਟਫਾਰਮ ’ਤੇ ਇਕੱਠੇ ਹੋ ਗਏ ਤਾਂ 10 ਸਾਲਾਂ ਤੋਂ ਕਾਬਜ਼ ਦਿੱਲੀ ’ਚ ਬਾਦਲਾਂ ਦਾ ਗੜ੍ਹ ਤੋੜ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗੀਆਂ ਰਹਿਣਗੀਆਂ 'ਮੀਂਹ' ਦੀਆਂ ਛਹਿਬਰਾਂ, ਮੌਸਮ ਮਹਿਕਮੇ ਨੇ ਕੀਤੀ ਭਵਿੱਖਬਾਣੀ


Babita

Content Editor

Related News