ਮੁੱਦਕੀ ਦੇ ਸੁਖਦੇਵ ਦਾ ਕੈਨੇਡਾ ’ਚ ਕਤਲ, ਕਾਰ ਸਣੇ ਲਾਈ ਅੱਗ

Tuesday, Dec 10, 2019 - 05:03 PM (IST)

ਮੁੱਦਕੀ (ਹੈਪੀ) - ਕੈਨੇਡਾ ਦੇ ਐਬਟਸਫੋਰਡ ’ਚ ਰਹਿੰਦੇ ਮੁੱਦਕੀ ਦੇ ਪਿੰਡ ਪਤਲੀ ਦੇ ਜੰਮਪਲ ਸੁਖਦੇਵ ਧਾਲੀਵਾਲ ਦਾ ਅਣਪਛਾਤੇ ਲੋਕਾਂ ਵਲੋਂ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕਾਰ ਸਣੇ ਉਸ ਦੀ ਮਿ੍ਤਕ ਦੇਹ ਨੂੰ ਅੱਗ ਵੀ ਲੱਗਾ ਦਿੱਤੀ। ਜਾਣਕਾਰੀ ਅਨੁਸਾਰ ਮਿ੍ਤਕ ਸੁਖਦੇਵ ਸਾਬਕਾ ਸਰਪੰਚ ਅਰਜਨ ਸਿੰਘ ਧਾਲੀਵਾਲ ਦਾ ਛੋਟਾ ਪੁੱਤਰ ਸੀ, ਜਿਸ ਦਾ ਐਬਟਸਫੋਰਡ ’ਚ ਉਸਦੇ ਘਰ ਤੋਂ ਥੋੜੀ ਦੂਰ ਕਤਲ ਕਰ ਦਿੱਤਾ ਗਿਆ। 

PunjabKesari

ਮ੍ਰਿਤਕ ਦੇ ਵੱਡੇ ਭਰਾ ਸਾਬਕਾ ਸਰਪੰਚ ਜਸਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ 15 ਨਵੰਬਰ ਦੀ ਸ਼ਾਮ ਨੂੰ ਧਾਲੀਵਾਲ ਆਪਣੇ ਇਕ ਅਤਿ ਨਜ਼ਦੀਕੀ ਰਿਸ਼ਤੇਦਾਰ ਨਾਲ ਘਰੋਂ ਬਾਹਰ ਗਿਆ ਸੀ। ਸ਼ਾਮ 8 ਵਜੇ ਦੇ ਕਰੀਬ ਉਸਦੀ ਆਪਣੀ ਪਤਨੀ ਅਵਨੀਤ ਧਾਲੀਵਾਲ ਨਾਲ ਆਖਰੀ ਵਾਰ ਗੱਲ ਹੋਈ ਅਤੇ 10 ਵਜੇ ਮਗਰੋਂ ਉਸਦਾ ਫੋਨ ਬੰਦ ਹੋ ਗਿਆ। ਅਗਲੇ ਦਿਨ ਸੁਖਦੇਵ ਦੀ ਕਿਰਾਏ ’ਤੇ ਲਈ ਸ਼ੈਵਰਲੈਟ ਕਾਰ ਸੜੀ ਹੋਈ ਖੇਤਾਂ ’ਚੋਂ ਮਿਲੀ, ਜਿਸ ’ਚ ਜਲੀ ਹੋਈ ਮ੍ਰਿਤਕ ਦੇਹ ਸੀ। ਪੁਲਸ ਨੇ ਇਸ ਸਬੰਧੀ ਸੁਖਦੇਵ ਦੀ ਪਤਨੀ ਨੂੰ ਸੂਚਿਤ ਕੀਤਾ ਪਰ ਮ੍ਰਿਤਕ ਦੇਹ ਉਸ ਦੇ ਪਤੀ ਦੀ ਹੈ, ਦੀ ਪੁਸ਼ਟੀ ਨਹੀਂ ਕੀਤੀ।

ਜਸਵੀਰ ਧਾਲੀਵਾਲ ਨੇ ਦੱਸਿਆ ਕਿ ਹੁਣ 6 ਦਸੰਬਰ ਨੂੰ ਕੈਨੇਡਾ ਪੁਲਸ ਨੇ ਫਰਾਂਸ ਦੀ ਲੈਬ ਤੋਂ ਆਈ ਡੀ. ਐਨ. ਏ. ਰਿਪੋਰਟ ਦੇ ਹਵਾਲੇ ਨਾਲ ਪੁਸ਼ਟੀ ਕਰ ਦਿੱਤੀ ਕਿ ਉਹ ਦੇਹ ਸੁਖਦੇਵ ਦੀ ਹੈ। ਕੈਨੇਡਾ ਪੁਲਸ ਦਾ ਮੰਨਣਾ ਹੈ ਕਿ ਕਾਤਲਾਂ ਨੇ ਵਾਰਦਾਤ ਮਗਰੋਂ ਉਸ ਦੀ ਲਾਸ਼ ਨੂੰ ਕਾਰ ਸਣੇ ਅੱਗ ਲਗਾ ਦਿੱਤਾ ਸੀ। ਘਟਨਾ ਸਬੰਧੀ ਸੁਖਦੇਵ ਧਾਲੀਵਾਲ ਦੇ ਰਿਸ਼ਤੇਦਾਰ ਦਾ ਬਿਆਨ ਵੀ ਅਹਿਮ ਹੈ, ਜੋ ਘਟਨਾ ਦੇ ਕਰੀਬ 5 ਦਿਨ ਬਾਅਦ ਗੰਭੀਰ ਜਖ਼ਮੀ ਹਾਲਤ ’ਚ ਹਸਪਤਾਲ ’ਚੋਂ ਮਿਲਿਆ ਸੀ। ਇਸ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਕੌਣ ਸਨ ? ਸੁਖਦੇਵ ਧਾਲੀਵਾਲ ਨਾਲ ਕਾਤਲਾਂ ਦੀ ਕੀ ਰੰਜਿਸ਼ ਸੀ, ਆਦਿ ਸਵਾਲਾਂ ਤੋਂ ਪਰਦਾ ਚੁੱਕਣ ਲਈ ਕੈਨੇਡਾ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


rajwinder kaur

Content Editor

Related News