ਬੇਅਦਬੀ ਮਾਮਲੇ ਨੂੰ ਲੈ ਕੇ ਸੁਖਬੀਰ ਨੇ ਘੇਰੀ ਪੰਜਾਬ ਸਰਕਾਰ, ਲਾਏ ਵੱਡੇ ਇਲਜ਼ਾਮ

Sunday, Nov 07, 2021 - 05:19 PM (IST)

ਬੇਅਦਬੀ ਮਾਮਲੇ ਨੂੰ ਲੈ ਕੇ ਸੁਖਬੀਰ ਨੇ ਘੇਰੀ ਪੰਜਾਬ ਸਰਕਾਰ, ਲਾਏ ਵੱਡੇ ਇਲਜ਼ਾਮ

ਫਗਵਾੜਾ—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਫਗਵਾੜਾ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਿਆ। ਇਸ ਦੌਰਾਨ ਉਨ੍ਹਾਂ ਨੇ ਬੇਅਦਬੀ ਮਾਮਲੇ ਨੂੰ ਕੇ ਚੰਨੀ ਸਰਕਾਰ ’ਤੇ ਵੱਡੇ ਗੰਭੀਰ ਦੋਸ਼ ਲਗਾਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਚੰਨੀ ਸਰਕਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਝੂਠੇ ਗਵਾਹ ਖੜ੍ਹੇ ਕਰਕੇ ਕਾਂਗਰਸ ਦੀ ਸਰਕਾਰ ਬਾਦਲ ਪਰਿਵਾਰ ਨੂੰ ਫਸਾਉਣ ਦੀ ਸਾਜਿਸ਼ ਰਚ ਰਹੀ ਹੈ। ਉਨ੍ਹਾਂ ਸੂਬੇ ਦੇ ਸੀਨੀਅਰ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੇ ਵੀ ਸਰਕਾਰ ਦੇ ਦਬਾਅ ’ਚ ਕੋਈ ਗਲਤ ਕੰਮ ਕੀਤਾ ਤਾਂ ਉਨ੍ਹਾਂ ਨੂੰ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਲੋਕ ਹੁਣ ਬੇਹੱਦ ਪਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੇ ਦੋ ਮੁੱਦੇ ਡਰੱਗ ਅਤੇ ਬੇਅਦਬੀ ਮਾਮਲੇ ਦਾ ਸਾਢੇ ਚਾਰ ਸਾਲਾਂ ’ਚ ਕੋਈ ਹੱਲ ਨਹੀਂ ਕੱਢਿਆ ਹੈ। 

ਉਨ੍ਹਾਂ ਕਿਹਾ ਕਿ ਬੇਸ਼ੱਕ ਬੇਅਦਬੀ ਦਾ ਮੁੱਦਾ ਸਾਡੀ ਸਰਕਾਰ ਵੇਲੇ ਹੋਇਆ, ਅਸੀਂ ਮੁਆਫ਼ੀ ਵੀ ਮੰਗਦੇ ਸੰਗਤ ਤੋਂ। ਅਸੀਂ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਇਸ ਮੁੱਦੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਪਰ ਕਾਂਗਰਸ ਸਰਕਾਰ ਨੇ ਸੀ. ਬੀ. ਆਈ. ਤੋਂ ਜਾਂਚ ਵਾਪਸ ਲੈ ਕੇ ਸਿੱਟ ਦੇ ਹਵਾਲੇ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਿੱਟ ਨੂੰ ਹਾਈਕੋਰਟ ਨੇ ਵੀ ਰੱਦ ਕੀਤਾ ਅਤੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ, ਜਿਸ ’ਚ ਕੁੰਵਰ ਵਿਜੇ ਪ੍ਰਤਾਪ ਦੀ ਮੁੱਖ ਭੂਮਿਕਾ ਰਹੀ। ਨਵੀਂ ਸਿੱਟ ’ਚ ਆਪਣੀ ਪਸੰਦ ਦੇ ਅਫ਼ਸਰ ਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਨੂੰ ਹਦਾਇਤ ਦਿੱਤੀ ਹੋਈ ਹੈ ਕਿ ਕੋਈ ਬੰਦਾ ਲੱਭੋ ਅਤੇ ਉਸ ਦੇ ਬਿਆਨ ਦਰਜ ਕਰਵਾਓ। ਸਾਨੂੰ ਫਸਾਉਣ ਲਈ ਜਾਅਲੀ ਬੰਦੇ ਖੜ੍ਹੇ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ: ਟਾਂਡਾ ਦਾ ਨੌਜਵਾਨ ਅਮਰੀਕਾ 'ਚ ਬਣਿਆ ਪੁਲਸ ਅਫ਼ਸਰ, ਚਮਕਾਇਆ ਮਾਪਿਆਂ ਦਾ ਨਾਂ

ਉਨ੍ਹਾਂ ਮੁੱਖ ਮੰਤਰੀ ਚੰਨੀ ਅਤੇ ਅਫ਼ਸਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੰਨੀ ਕੋਲ ਸਰਕਾਰ ਚਲਾਉਣ ਲਈ ਤਿੰਨ ਮਹੀਨੇ ਹਨ ਅਤੇ ਸਰਕਾਰ ਨੂੰ ਡਰਾਮੇ ਛੱਡ ਕੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਕੈਪਟਨ ਸਰਕਾਰ ਵਾਂਗ ਚੰਨੀ ਸਰਕਾਰ ਵੀ ਲਾਅਰੇ ਹੀ ਲਗਾ ਰਹੀ ਹੈ। ਸਾਢੇ ਚਾਰ ਸਾਲਾਂ ’ਚ ਸਿਰਫ਼ ਬਾਦਲ-ਬਾਦਲ ਹੀ ਹੋਈ ਹੈ ਜਦਕਿ ਵਿਕਾਸ ਕੋਈ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਗੋਲ਼ੀਕਾਂਡ ਦੇ ਮਾਮਲੇ ’ਚ ਰਣਜੀਤ ਸਿੰਘ ਕਮਿਸ਼ਨ ਵੀ ਬਾਦਲਾਂ ਨੂੰ ਘੇਰਣ ਲਈ ਲਾਇਆ ਗਿਆ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਇਕ ਵੀ ਲਾਈਨ ਬਾਦਲਾਂ ਖ਼ਿਲਾਫ਼ ਨਹੀਂ ਹੈ। ਆਪਣੀਆਂ ਚਾਰ ਸਾਲ ਦੀਆਂ ਨਿਕੰਮੀਆਂ ਨੂੰ ਲੁਕਾਉਣ ਲਈ ਕਾਂਗਰਸ ਵਾਰ-ਵਾਰ ਬੇਅਦਬੀ ਦਾ ਮੁੱਦਾ ਘੁਮਾ ਰਹੀ ਹੈ।

PunjabKesari

ਚਰਨਜੀਤ ਸਿੰਘ ਚੰਨੀ ਵੱਲੋਂ 18 ਨਵੰਬਰ ਨੂੰ ਨਸ਼ਿਆਂ ਦੀ ਫਾਈਲ ਜਨਤਕ ਕਰਨ ਦੇ ਦਿੱਤੇ ਗਏ ਬਿਆਨ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਨੂੰ ਕੀ ਪਤਾ ਹੈ ਕਿ 18 ਨਵੰਬਰ ਨੂੰ ਕੀ ਹੋਣਾ ਹੈ। ਪੰਜਾਬ ’ਚ ਪੈਟਰੋਲ-ਡੀਜ਼ਲ ਦੇ ਘਟਾਏ ਗਏ ਰੇਟਾਂ ਦੇ ਮੁੱਦੇ ’ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 5 ਰੁਪਏ ਡੀਜ਼ਲ ਵੈਟ ਘਟਾਉਣਾ ਬੇਹੱਦ ਘੱਟ ਹੈ ਜੇ ਘਟਾਉਣਾ ਸੀ ਤਾਂ 10 ਰੁਪਏ ਘਟਾਉਂਦੇ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਡਿਊਟੀ ਦੌਰਾਨ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ

ਸਿੱਧੂ ਟਾਈਟਲਰ ਖ਼ਿਲਾਫ਼ ਕਿਉਂ ਨਹੀਂ ਖੋਲ੍ਹਦੇ ਮੋਰਚਾ
ਉਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਖ਼ਿਲਾਫ਼ ਖੋਲ੍ਹੇ ਗਏ ਮੋਰਚੇ ’ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਡੀ. ਜੀ. ਪੀ. ਅਤੇ ਏ. ਜੀ. ਨੂੰ ਹਟਾਉਣ ਦੀਆਂ ਗੱਲਾਂ ਕਰਦੇ ਹਨ ਜਦਕਿ ਟਾਈਟਲਰ ਨੂੰ ਕਿਉਂ ਨਹੀਂ ਹਟਾਉਣ ਲਈ ਆਖਦੇ। ਟਾਈਟਰ ਦੇ ਖ਼ਿਲਾਫ਼ ਮੋਰਚਾ ਕਿਉਂ ਨਹੀਂ ਖੋਲ੍ਹਿਆ ਜਾਂਦਾ। 

ਨਹੀਂ ਮਿਲ ਰਿਹਾ ਕਿਸਾਨਾਂ ਨੂੰ ਖ਼ਰਾਬ ਫਸਲਾਂ ਦਾ ਮੁਆਵਜ਼ਾ
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਹੋ ਰਹੀਆਂ ਹਨ ਅਤੇ ਸਰਕਾਰ ਵੱਲੋਂ ਕਿਸਾਨਾਂ ਫਸਲਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੂੰ ਨਰਮੇ, ਝੋਨੇ ਅਤੇ ਬਾਸਮਤੀ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਕਿਸਾਨਾਂ ਦੀ ਹਜ਼ਾਰ ਏਕੜ ਦਾ ਝੋਨਾ ਬਰਬਾਦ ਹੋਇਆ ਹੈ ਜਦਕਿ ਸਰਕਾਰ ਨੇ ਇਸ ਮੁੱਦੇ ’ਤੇ ਕੋਈ ਮੀਟਿੰਗ ਨਹੀਂ ਲਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਪਰਾਧ ਕਰ ਰਹੀ ਹੈ, ਜਿਸ ਦੇ ਨਤੀਜੇ ਉਸ ਨੂੰ ਭੁਗਤਣੇ ਹੀ ਪੈਣਗੇ। 

ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News