ਸੁਖਬੀਰ ਬਾਦਲ ਦੇ ਕੇਜਰੀਵਾਲ ’ਤੇ ਰਗੜੇ, ਕਿਹਾ-ਕੇਜਰੀਵਾਲ ਕੌਣ ਹੁੰਦਾ ਹੈ ਪੰਜਾਬ ਨਾਲ ਵਾਅਦੇ ਕਰਨ ਵਾਲਾ

Wednesday, Jun 30, 2021 - 02:23 PM (IST)

ਜਲੰਧਰ/ਅੰਮ੍ਰਿਤਸਰ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਬਿਜਲੀ ਦੇ ਮੁੱਦੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਨਿਸ਼ਾਨੇ ਸਾਧੇ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀਂ ਲਿਆ। ਦਰਅਸਲ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸਨ। ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਉਨ੍ਹਾਂ ਆਪਣੇ ਪਰਿਵਾਰ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਵਾਏ। 

PunjabKesari
ਪ੍ਰੈੱਸ ਕਾਨਫਰੰਸ ਦੌਰਾਨ ਬੀਤੇ ਦਿਨ ਚੰਡੀਗੜ੍ਹ ਵਿਖੇ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਕੀਤੇ ਗਏ ਐਲਾਨ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਕੌਣ ਹੁੰਦਾ ਹੈ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਨ ਵਾਲਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਤਾਂ ਕੇਜਰੀਵਾਲ 200 ਯੂਨਿਟ ਮੁਫ਼ਤ ਬਿਜਲੀ ਦੇ ਰਿਹਾ ਹੈ ਤਾਂ ਪੰਜਾਬ ’ਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਝੂਠਾ ਵਾਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਹੈ ਤਾਂ ਪਹਿਲਾਂ ਦਿੱਲੀ ਵਿਚ 200 ਦੀ ਬਜਾਏ ਫਿਰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕਰੇ। 

ਇਹ ਵੀ ਪੜ੍ਹੋ: ਵਿਆਹ ਦੇ 12 ਦਿਨਾਂ ਬਾਅਦ ਹੀ ਨਣਦੋਈਏ ਨੇ ਰੋਲੀ ਨਵ-ਵਿਆਹੁਤਾ ਦੀ ਪੱਤ, ਪਤੀ ਵੀ ਦਿੰਦਾ ਰਿਹਾ ਸਾਥ

PunjabKesari

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤੇ ਦਿਨ ਜਦੋਂ ਮੀਡੀਆ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਜੇਕਰ 300 ਤੋਂ ਇਕ ਯੂਨਿਟ ਵੀ ਵੱਧ ਹੋ ਜਾਵੇ ਤਾਂ ਫਿਰ ਕੇਜਰੀਵਾਲ ਨੇ ਕਿਹਾ ਕਿ ਸਾਰੇ 300 ਯੂਨਿਟ ’ਤੇ ਬਿੱਲ ਲੱਗੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਵਿਚ ਵੀ ਤਾਂ ਇਹੀ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਕਿਹੜਾ ਕੋਈ ਸੀ. ਐੱਮ. ਫੇਸ ਹੈ, ਜੋ ਇਹੋ ਜਿਹਾ ਬਿਆਨ ਦੇ ਸਕਦਾ ਹੈ। ਕੇਜਰੀਵਾਲ ਨੂੰ ਨਾਂ ਵੋਟਾਂ ਮਿਲੀਆਂ ਤਾਂ ਅਸੀਂ ਕੋਈ ਕੇਜਰੀਵਾਲ ਨੂੰ ਖੋੜ੍ਹਾ ਫੜ ਸਕਦੇ ਹਾਂ। ਉਨ੍ਹਾਂ ਹੋਰ ਨਿਸ਼ਾਨਾ ਸਾਧਦੇ ਕਿਹਾ ਕਿ ਜਿੱਥੋਂ ਦਾ ਕੇਜਰੀਵਾਲ ਮੁੱਖ ਮੰਤਰੀ ਹੈ, ਫਿਰ ਉਥੇ ਕਿਉਂ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ

PunjabKesari

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਤਾਂ ਪੰਜਾਬ ਬਾਰੇ ਪਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਥੇ ਆ ਕੇ ਉਹ 24 ਘੰਟੇ ਬਿਜਲੀ ਦੇਣ ਦਾ ਐਲਾਨ ਕਰਦਾ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਬਿਜਲੀ ਦੇਣ ਦਾ ਐਲਾਨ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੀ ਪਰ ਕੈਪਟਨ ਦੀ ਨਾਲਾਇਕੀ ਹੈ, ਜੋ ਥਰਮਲ ਪਲਾਂਟ ਬੰਦ ਕੀਤੇ ਹੋਏ ਹਨ। ਉਹ ਇਨ੍ਹਾਂ ਥਰਮਲ ਪਲਾਂਟਾਂ ਨੂੰ ਆਖਿਰ ਕਿਉਂ ਨਹੀਂ ਚਲਾ ਰਹੇ। 

ਪੰਜਾਬ ’ਚ ਬਿਜਲੀ ਪੂਰੀ ਕਰਨਾ ਸਰਕਾਰ ਲਈ 5 ਮਿੰਟਾਂ ਦਾ ਕੰਮ ਪਰ ਕੈਪਟਨ ਦੀ ਨੀਅਤ ਸਾਫ਼ ਨਹੀਂ 
ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਕੋਈ ਪਲਾਨਿੰਗ ਨਹੀਂ ਹੈ ਤਾਂ ਹੀ ਅੱਜ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀ ਬਜਾਏ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਬਿਜਲੀ ਪੂਰੀ ਕਰਨਾ ਸਰਕਾਰ ਲਈ 5 ਮਿੰਟਾਂ ਦਾ ਕੰਮ ਪਰ ਕੈਪਟਨ ਦੀ ਨੀਅਤ ਹੀ ਸਾਫ਼ ਨਹੀਂ ਹੈ। ਉਥੇ ਹੀ ਕੋਰੋਨਾ ਵੈਕਸੀਨ ਦੇ ਮੁੱਦੇ ’ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵੈਕਸੀਨ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੀ ਕੋਈ ਪਲਾਨਿੰਗ ਹੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਜੇਕਰ ਇਹ ਪੁੱਛ ਲਿਆ ਜਾਵੇ ਕਿ ਹੁਣ ਤੱਕ ਕਿੰਨੀ ਵੈਕਸੀਨ ਲੱਗੀ ਹੈ ਤਾਂ ਉਹ ਵੀ ਉਨ੍ਹਾਂ ਨੂੰ ਨਹੀਂ ਪਤਾ ਹੋਣਾ। ਸਭ ਤੋਂ ਘੱਟ ਵੈਕਸੀਨ ਦੇ ਸੂਬਿਆਂ ’ਚ ਪੰਜਾਬ ਦਾ ਨਾਂ ਆ ਰਿਹਾ ਹੈ ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦੀ ਸਰਕਾਰ ਹੀ ਨਾਲਾਇਕ ਹੈ। ਵੈਕਸੀਨ ਦੇ ਮਾਮਲੇ ’ਚ ਪੰਜਾਬ ਹੇਠਾਂ ਜਾ ਰਿਹਾ ਹੈ ਅਤੇ ਇਥੇ ਬਿਜਲੀ ਮਹਿੰਗੀ ਹੋ ਰਹੀ ਹੈ। 

ਇਹ ਵੀ ਪੜ੍ਹੋ: ਜਲੰਧਰ: ਫੁੱਲਾਂ ਵਰਗੀ ਨਵਜਨਮੀ ਬੱਚੀ ਨੂੰ ਪੰਘੂੜੇ 'ਚ ਛੱਡ ਗਏ ਰਈਸਜ਼ਾਦੇ, ਟੁੱਟੀ ਸਾਹਾਂ ਦੀ ਡੋਰ

PunjabKesari

ਸਿੱਧੂ ਇਕ ਮਿਸਗਾਈਡ ਮਿਜ਼ਾਇਲ, ਜੋ ਕਿਸੇ ਵੀ ਦਿਸ਼ਾ ’ਚ ਕਰ ਸਕਦੀ ਹੈ ‘ਹਿੱਟ’
ਨਵਜੋਤ ਸਿੰਘ ਸਿੱਧੂ ’ਤੇ ਵੀ ਨਿਸ਼ਾਨੇ ਸਾਧਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮਿਸਗਾਈਡ ਮਿਜ਼ਾਇਲ ਹਨ, ਜਿਸ ਦਾ ਕੋਈ ਕੰਟਰੋਲ ਨਹੀਂ ਹੈ ਅਤੇ ਅਜਿਹੀ ਮਿਜ਼ਾਇਲ ਕਿਸੇ ਵੀ ਦਿਸ਼ਾ ’ਚ ਹਿੱਟ ਕਰ ਸਕਦੀ ਹੈ। ਨਵਜੋਤ ਸਿੰਘ ਸਿੱਧੂ ਇਕ ਹੀ ਡਾਇਲਾਗ ਬੋਲ ਕੇ ਸਾਰਿਆਂ ਨੂੰ ਖੁਸ਼ ਕਰ ਦਿੰਦਾ ਹੈ, ਸਿੱਧੂ ਦੀ ਆਪਣੇ ਕੈਰੀਅਰ ਵਿਚ ਕਿਸੇ ਨਾਲ ਨਹੀਂ ਬਣਦੀ।  ਉਨ੍ਹਾਂ ਕਿਹਾ ਕਿ ਪੰਜਾਬ ਨੂੰ ਐਕਟਿੰਗ ਨਾਲਾ ਨੇਤਾ ਨਹੀਂ ਸਗੋਂ ਪੰਜਾਬ ਨੂੰ ਇਕ ਸੋਭਰ ਨੇਤਾ ਚਾਹੀਦਾ ਹੈ, ਜੋ ਪੰਜਾਬ ਦੀ ਅਗਵਾਈ ਕਰ ਸਕੇ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ। ਪੰਜਾਬ ਨੂੰ ਕੋਈ ਐਕਟਿੰਗ ਵਾਲਾ ਨੇਤਾ ਨਹੀਂ ਚਾਹੀਦਾ। 

ਜੇਕਰ ਭਾਜਪਾ ਨੇ ਹੱਠ ਨਾ ਛੱਡਿਆ ਤਾਂ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ‘ਚ ਹਸ਼ਰ ਹੋਵੇਗਾ : ਬੀਬਾ ਬਾਦਲ
ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਨੇ ਆਪਣਾ ਹੱਠ ਨਾ ਛੱਡਿਆ ਤਾਂ 2022 ਦੀਆਂ ਚੌਣਾਂ ‘ਚ ਉਹੀ ਹਸ਼ਰ ਹੋਵੇਗਾ ਜੋ ਦੂਸਰੇ ਸੂਬਿਆ ‘ਚ ਹੋਇਆ ਹੈ। ਉਨ੍ਹਾਂ ਕਿਹਾ ਕਿ 300 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਮਾਮਲੇ ‘ਚ ਕੇਜਰੀਵਾਲ ਦੀ ਬਿੱਲੀ ਉਸ ਸਮੇਂ ਥੈਲਿਓਂ ਬਾਹਰ ਆ ਗਈ ਜਦ ਪੱਤਰਕਾਰਾਂ ਨੇ 301 ਯੂਨਿਟ ਬਿਜਲੀ ਬਾਰੇ ਸਵਾਲ ਕੀਤਾ।

PunjabKesari

ਢਾਡੀਆਂ ਦੀਆਂ ਮੰਗਾਂ ਬਾਰੇ ਬਾਦਲ ਕਰਨਗੇ ਬੀਬੀ ਜਗੀਰ ਕੌਰ ਨਾਲ ਗੱਲ
ਮੀਰੀ-ਪੀਰੀ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐੱਮ. ਏ. ਦੀ ਅਗਵਾਈ ‘ਚ ਪੂਰਨ ਸਿੰਘ ਅਰਸ਼ੀ, ਗੁਰਪ੍ਰਤਾਪ ਸਿੰਘ ਪਦਮ, ਕੁਲਬੀਰ ਸਿੰਘ ਮੱਧੂਛਾਗਾ ਅਤੇ ਸਰਨਜੀਤ ਸਿੰਘ ਝਬਾਲ ਦੇ ਵਫ਼ਦ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੈਮੋਰੰਡਮ ਦਿੱਤਾ ਗਿਆ। ਐੱਮ. ਏ. ਨੇ ਦੱਸਿਆ ਕਿ ਸੁਖਬੀਰ ਬਾਦਲ ਢਾਡੀਆਂ ਦੇ ਮਸਲੇ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਤੁਰੰਤ ਗੱਲਬਾਤ ਕਰਨਗੇ। 

ਇਹ ਵੀ ਪੜ੍ਹੋ: ਬਸਪਾ ਗਠਜੋੜ ਕਿਸੇ ਹੋਰ ਨਾਲ ਕਰਦੀ ਹੈ ਤੇ ਸਰਕਾਰ ਕਿਸੇ ਹੋਰ ਨਾਲ ਬਣਾਉਂਦੀ ਹੈ : ਮਨੀਸ਼ ਤਿਵਾੜੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News