ਫਗਵਾੜਾ ''ਚ ਗਰਜੇ ਸੁਖਬੀਰ ਬਾਦਲ, ਪੰਜਾਬ ''ਚ ਕੈਪਟਨ ਦਾ ਨਹੀਂ ਸਗੋਂ ਗੈਂਗਸਟਰਾਂ ਦਾ ਰਾਜ
Monday, Nov 09, 2020 - 06:08 PM (IST)
ਫਗਵਾੜਾ (ਜਲੋਟਾ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਗਵਾੜਾ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘਪਲੇ ਨੂੰ ਲੈ ਕੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਫਗਵਾੜਾ 'ਚ ਗਰਜਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦਾ ਨਹੀਂ ਸਗੋਂ ਗੈਂਗਸਟਰਾਂ ਦਾ ਖੁੱਲ੍ਹਾ ਗੁੰਡਾਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਬੇਹੱਦ ਗੰਭੀਰ ਹਾਲਾਤ 'ਚੋਂ ਲੰਘ ਰਿਹਾ ਹੈ।
ਇਹ ਵੀ ਪੜ੍ਹੋ: ਸਰਕਾਰੀ ਜ਼ਮੀਨਾਂ 'ਤੇ ਖੇਤੀ ਕਰਦੇ ਤੇ ਰਹਿੰਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਕੈਪਟਨ ਅਮਰਿੰਦਰ ਸਿੰਘ 'ਤੇ ਵੱਡੇ ਹਮਲੇ ਕਰਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਤਾਂ ਆਪਣੇ ਘਰੋਂ ਬਾਹਰ ਨਹੀਂ ਨਿਕਲਦੇ ਹਨ ਅਤੇ ਦਾਅਵਾ ਇਹ ਕਰਦੇ ਹਨ ਕਿ ਉਹ ਲੋਕਾਂ ਦੀ ਸੇਵਾ ਦੇ ਪ੍ਰਤੀ ਸਮਰਪਿਤ ਹਨ। ਕੈਪਟਨ ਸਰਕਾਰ ਦੇ ਰਾਜ 'ਚ ਪੰਜਾਬ ਵਿਨਾਸ਼ ਵੱਲ ਚੱਲ ਰਿਹਾ ਹੈ। ਕੈਪਟਨ ਸਰਕਾਰ ਦੇ ਪਿਛਲੇ 4 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ 'ਚ ਇਕ ਵੀ ਅਜਿਹਾ ਵਿਕਾਸ ਕੰਮ ਪੂਰਾ ਨਹੀਂ ਹੋਇਆ ਹੈ, ਜਿਸ ਦੀ ਉਦਾਹਰਣ ਕੈਪਟਨ ਸਰਕਾਰ ਅਤੇ ਕਾਂਗਸੀ ਨੇਤਾ ਜਨਤਾ ਦੇ ਸਾਹਮਣੇ ਦੇ ਸਕਣ। ਉਨ੍ਹਾਂ ਕਿਹਾ ਕਿ ਜਿਸ ਤਰਜ 'ਤੇ ਪੰਜਾਬ 'ਚ ਕੈਪਟਨ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਫਗਵਾੜਾ ਦੇ ਵਿਧਾਇਕ ਵੱਲੋਂ ਦਲਿਤ ਵਿਦਿਆਰਥੀਆਂ ਦੇ ਨਾਲ ਧੋਖਾ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਕਾਲਰਸ਼ਿਪ ਦੀ ਰਕਮ ਨੂੰ ਲੈ ਕੇ ਕਰੋੜਾਂ ਦਾ ਘਪਲਾ ਕੀਤਾ ਗਿਆ ਹੈ, ਇਸ ਨਾਲ ਦਲਿਤ ਵਰਗ ਨਾਲ ਸੰਬੰਧਤ ਵਿਦਿਆਰਥੀਆਂ ਦਾ ਭਵਿੱਖ ਹੀ ਹਨ੍ਹੇਰੇ 'ਚ ਕਰ ਦਿੱਤਾ ਹੈ।
ਉਹ ਦਿਨ ਦੂਰ ਨਹੀਂ ਜਦੋਂ ਬਣੇਗੀ ਅਕਾਲੀਆਂ ਦੀ ਸਰਕਾਰ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਹਨ, ਜਦੋਂ ਪੰਜਾਬ 'ਚ ਲੋਕਾਂ ਦੀ ਆਪਣੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਦੇ ਆਉਂਦੇ ਹੀ ਸਭ ਤੋਂ ਪਹਿਲਾਂ ਕੰਮ ਕੈਪਟਨ ਸਰਕਾਰ ਦੇ ਭ੍ਰਿਸ਼ਟ ਮੰਤਰੀ ਅਤੇ ਫਗਵਾੜਾ ਦੇ ਵਿਧਾਇਕ ਖ਼ਿਲਾਫ਼ ਬਣਦੀ ਕਾਰਵਾਈ ਨੂੰ ਪੂਰਾ ਕਰਵਾ ਦਲਿਤਾਂ ਨਾਲ ਹੋਏ ਅਨਿਆਂ ਨੂੰ ਇਨ੍ਹਾਂ ਖ਼ਿਲਾਫ ਨਿਆ ਸੰਗਤ ਕਾਰਵਾਈ ਕਰਦੇ ਹੋਏ ਪੂਰੀ ਕਰਾਵਾਂਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਤਾ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ।
ਮੰਚ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲੈ ਕੇ ਵਾਰ-ਵਾਰ ਜ਼ਿਕਰ ਕਰਦੇ ਰਿਹਾ ਕਿ ਇਕ ਸਮਾਂ ਸੀ ਜਦੋਂ ਪੰਜਾਬ 'ਚ ਵੱਖ-ਵੱਖ ਧਰਮਾਂ ਦੇ ਲੋਕਾਂ ਲਈ ਸਰਕਾਰੀ ਤੌਰ 'ਤੇ ਸਬੰਧਤ ਤੀਰਥ ਧਾਮਾਂ ਲਈ ਟਰੇਨਾਂ ਚਲਾਈਆਂ ਗਈਆਂ ਸਨ ਅਤੇ ਅੱਜ ਉਹ ਦਿਨ ਹੈ ਜਦੋਂ ਪੂਰੇ ਸੂਬੇ 'ਚ ਅਜਿਹੀ ਸਾਰੀ ਵਿਵਸਥਾ ਠੱਪ ਕਰਕੇ ਰੱਖ ਦਿੱਤੀ ਗਈ ਹੈ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਨਤੀਜਾ, ਪਤੀ ਸਣੇ ਸਹੁਰੇ ਪਰਿਵਾਰ ਨੇ ਵਿਆਹੁਤਾ ਦੀ ਜ਼ਿੰਦਗੀ ਬਣਾਈ ਨਰਕ
ਕੈਪਟਨ ਅਜਿਹੇ ਇਨਸਾਨ ਜੋ ਝੂਠੀਆਂ ਸਹੁੰਆਂ ਖਾਣ ਤੋਂ ਨਹੀਂ ਕਰਦੇ ਗੁਰੇਜ਼
ਕੈਪਟਨ ਅਮਰਿੰਦਰ ਸਿੰਘ ਰਾਜਾਸ਼ਾਹੀ ਨੂੰ ਵਾਧਾ ਦੇ ਕੇ ਅਜਿਹੇ ਕੰਮ ਕਰ ਰਹੇ ਹਨ, ਜੋ ਕਿਸੇ ਵੀ ਲੋਕਤੰਤਰ 'ਚ ਸਵੀਕਾਰ ਨਹੀਂ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅੱਜ ਦਿਹਾਤੀ ਅਤੇ ਸ਼ਹਿਰੀ ਸਰਕਲ 'ਚ ਸਾਬਕਾ ਅਕਾਲੀ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਸੇਵਾ ਕੇਂਦਰ ਬੰਦ ਪਏ ਹਨ, ਜਿਸ ਨਾਲ ਪੰਜਾਬੀਆਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ, ਜਿਸ ਨਾਲ ਪੰਜਾਬੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਕਬੱਡੀ ਦੀ ਖੇਡ ਨੂੰ ਜਿੱਥੇ ਬੰਦ ਕਰਵਾ ਦਿੱਤਾ ਗਿਆ ਹੈ, ਉਥੇ ਹੀ ਨੌਜਵਾਨ ਵਰਗ ਲਈ ਚਲਾਈ ਗਈ ਅਕਾਲੀ ਦੀ ਸਰਕਾਰ ਵੱਲੋਂ ਜਿੰਮ ਯੋਜਨਾ ਨੂੰ ਵੀ ਬੰਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਹ ਇਨਸਾਨ ਹਨ, ਜੋ ਗੁਟਕਾ ਸਾਹਿਬ ਦੀ ਵੀ ਝੂਠੀਆਂ ਸਹੁੰਆਂ ਖਾਣ ਤੋਂ ਗੁਰੇਜ਼ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਇਨਸਾਨ ਗੁਟਕਾ ਸਾਹਿਬ ਦੀ ਝੂਠੀ ਸਹੁੰਆਂ ਖਾ ਕੇ ਗੁਰੂ ਨੂੰ ਧੋਖਾ ਦੇ ਸਕਦਾ ਹੈ, ਉਹ ਆਮ ਇਨਸਾਨ ਨੂੰ ਕੀ ਦੇਵੇਗਾ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਕ ਸਾਲ ਪੂਰਾ ਹੋਣ 'ਤੇ ਲਾਹੌਰ 'ਚ ਅੱਜ ਹੋਵੇਗਾ ਸਮਾਗਮ
ਭਗਵੰਤ ਮਾਨ 'ਤੇ ਵੀ ਸਾਧੇ ਨਿਸ਼ਾਨੇ
ਉਥੇ ਹੀ ਸੁਖਬੀਰ ਸਿੰਘ ਬਾਦਲ ਨੇ 'ਆਪ' ਦੇ ਸੀਨੀਅਰ ਆਗੂ ਭਗਵੰਤ ਮਾਨ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਲੋਕਾਂ ਵਿਚਾਲੇ ਜਾ ਕੇ ਇਨਕਲਾਬੀ ਨਾਅਰੇ ਤਾਂ ਲਗਾਉਂਦੀ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਦੇ ਭਗਵੰਤ ਮਾਨ ਵਰਗੇ ਨੇਤਾ ਦੋ ਬੋਤਲ ਸ਼ਰਾਬ ਪੀ ਕੇ ਲੋਕਾਂ ਵਿਚਾਲੇ ਇਨਕਲਾਬੀ ਸੋਚ ਰੱਖਣ ਦਾ ਦਾਅਵਾ ਕਰਦੇ ਹਨ।
ਇਹ ਵੀ ਪੜ੍ਹੋ: ਹਰੀਸ਼ ਰਾਵਤ ਭਲਕੇ ਜਲੰਧਰ ਦਾ ਕਰਨਗੇ ਦੌਰਾ, ਕਾਂਗਰਸ ਵਰਕਰਾਂ ਦੇ ਹੋਣਗੇ ਰੂ-ਬ-ਰੂ
ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਬਣਦੇ ਹੀ ਸੂਬੇ ਦੋਆਬੇ ਇਲਾਕੇ 'ਚ ਸਰਕਾਰੀ ਤੌਰ 'ਤੇ ਦਲਿਤ ਵਰਗ ਦੇ ਵਿਦਿਆਰਥੀਆਂ ਦੇ ਹਿਤਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦੇ ਨਾਂ ਨਾਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਜਿਹੀ ਸਰਕਾਰੀ ਵਿਵਸਥਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ, ਜਿਸ ਦੇ ਤਹਿਤ ਦਲਿਤ ਵਿਦਿਆਰਥੀ ਵਰਗ ਨੂੰ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਮੁਫ਼ਤ ਸਰਕਾਰੀ ਸਿੱਖਿਆ ਦਾ ਲਾਭ ਮਿਲੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਜਰਨੈਲ ਸਿੰਘ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ, ਸਾਬਕਾ ਡਿਪਟੀ ਮੇਅਰ ਫਗਵਾੜਾ ਰਣਜੀਤ ਸਾਂਘ ਖੁਰਾਣਾ, ਸਰਵਣ ਸਿੰਘ ਕੁਲਾਰ ਆਦਿ ਸਮੇਤ ਅਕਾਲੀ ਕਾਰਕੁਨ ਅਤੇ ਸਮੂਚੀ ਲੀਡਰਸ਼ਿਪ ਮੌਜੂਦ ਸੀ।
ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ