ਸੁਖਬੀਰ ਨੇ ਘੁਬਾਇਆ ਨੂੰ ਕਿਹਾ 'ਬੈਸਟ ਆਫ ਲੱਕ' (ਵੀਡੀਓ)
Friday, Apr 26, 2019 - 11:11 AM (IST)
ਫਿਰੋਜ਼ਪੁਰ (ਸੰਨੀ ਚੋਪੜਾ) - ਕੈਪਟਨ ਸਾਹਿਬ ਹੁਣ ਆਪਣੇ ਬਿਆਨ ਤੋਂ ਮੁੱਕਰਿਓ ਨਾ, ਅਤੇ ਹਾਰ ਲਈ ਜਿੰਮੇਵਾਰ ਹਰ ਮੰਤਰੀ-ਵਿਧਾਇਕ ਨੂੰ ਕੁਰਸੀ ਤੋਂ ਲਾਹ ਸੁੱਟਿਓ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ। ਲੋਕ ਸਭਾ ਹਲਕਾ ਫਿਰੋਜ਼ਪੁਰ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਜਿਥੇ ਕੈਪਟਨ ਦੇ ਬਿਆਨ ਨੂੰ ਉਸਦੀ ਘਬਰਾਹਟ ਕਰਾਰ ਦਿੱਤਾ, ਉਥੇ ਹੀ ਆਪਣੇ ਪੁਰਾਣੇ ਸਾਥੀ ਤੇ ਸੱਜਰੇ ਬਣੇ ਵਿਰੋਧੀ ਸ਼ੇਰ ਸਿੰਘ ਘੁਬਾਇਆ ਨੂੰ ਬੈਸਟ ਆਫ ਲੱਕ ਵੀ ਕਿਹਾ। ਇਸ ਮੌਕੇ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ ਮਾਲਵਾ ਯੂਥ ਪ੍ਰਧਾਨ ਤੇ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਇੰਚਾਰਜ ਸੁਖਰਾਜ ਸਿੰਘ ਗੋਰਾ ਝਾੜੂ ਛੱਡ ਅਕਾਲੀ ਦਲ ਦੀ ਤੱਕੜੀ 'ਚ ਤੁਲ ਗਏ।