ਸੁਖਬੀਰ ਬਾਦਲ ਵੱਲੋਂ ਐਸ.ਓ.ਆਈ. ਦੇ ਜਥੇਬੰਦਕ ਢਾਂਚੇ ਦਾ ਐਲਾਨ
Wednesday, Nov 10, 2021 - 05:13 PM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਐਸ.ਓ.ਆਈ. ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ.ਓ.ਆਈ. ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਹੈ ਗਿਆ ਹੈ ਉਨ੍ਹਾਂ ਵਿੱਚੋਂ ਮਨੂ ਸੇਖੋਂ ਲੰਬੀ, ਰੂਬਲ ਧਲਿਓ ਮਾਨਸਾ ਅਤੇ ਮਾਰਸ਼ਲਦੀਪ ਸਿੰਘ ਜੈਤੋ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਮੁੜ 'ਆਪ' ਦਾ ਝਾੜੂ ਫੜ ਸਕਦੇ ਨੇ ਸੁੱਚਾ ਸਿੰਘ ਛੋਟੇਪੁਰ
ਜਿਨ੍ਹਾਂ ਵਿਦਿਆਰਥੀ ਆਗੂਆਂ ਨੂੰ ਐਸ.ਓ.ਆਈ. ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਪੁਸ਼ਕਰ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ, ਗੁਰਵਿੰਦਰ ਸਿੰਘ ਗੋਨੀ ਨਕੋਦਰ, ਕਰਨਬੀਰ ਸਿੰਘ ਪਟਿਆਲਾ, ਕੁਨਾਲ ਵਸ਼ਿਸ਼ਟ ਰੋਪੜ੍ਹ, ਗੌਰਵ ਅਨੇਜਾ ਪਟਿਆਲਾ, ਸੰਦੀਪ ਰੱਲਾ ਮਾਨਸਾ, ਕੁਲਜੀਤ ਸਿੰਘ ਬਿੱਟੂ ਬੋਹਾ, ਨਿਰਮਲ ਸਿੰਘ ਮਾਨਸਾ, ਸ਼ਰਨਵੀਰ ਸਿੰਘ ਸ਼ਾਹਕੋਟ, ਅਮਰੀਕ ਸਿੰਘ ਜੈਤੋ, ਬਚਿੱਤਰ ਸਿੰਘ ਮੱਲੀ ਨਾਭਾ, ਤ੍ਰਿਪਤਇੰਦਰ ਸਿੰਘ ਸੰਗਰੂਰ, ਜਗਦੀਪ ਸਿੰਘ ਨਾਭਾ, ਸੁੱਖੀ ਬਠਿੰਡਾ, ਜਸਪ੍ਰੀਤ ਸਿੰਘ ਭੁੱਲਰ ਭੁਲੱਥ ਅਤੇ ਹਰਵਿੰਦਰ ਸਿੰਘ ਧਲਿਓ ਮਾਨਸਾ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ: ਕਿਸਾਨ ਨੇ 80 ਲੱਖ ਖ਼ਰਚ ਕੇ ਬਣਾਈ ਪਰਾਲੀ ਸਾਂਭਣ ਵਾਲੀ ਮਸ਼ੀਨ, ਦੁਨੀਆ 'ਚ ਨਹੀਂ ਹੈ ਅਜਿਹਾ ਮਾਡਲ (ਵੀਡੀਓ)
ਇਸੇ ਤਰ੍ਹਾਂ ਜਿਨ੍ਹਾਂ ਆਗੂਆਂ ਨੂੰ ਐਸ.ਓ.ਆਈ. ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਹਰਸਿਮਰਨ ਸਿੰਘ ਹੰਮੂ ਸ੍ਰੀ ਮੁਕਤਸਰ ਸਾਹਿਬ, ਰਣਦੀਪ ਸਿੰਘ ਤਲਵੰਡੀ ਸਾਬੋ, ਯਾਦਵਿੰਦਰ ਸਿੰਘ ਕੋਟਕਪੁਰਾ, ਲਵਦੀਪ ਸਿੰਘ ਜੈਤੋ, ਕੁਲਵਿੰਦਰ ਸਿੰਘ ਰਿੰਕੂ ਪਟਿਆਲਾ ਦਿਹਾਤੀ, ਵਤਨ ਸੰਧੂ ਖੇਮਕਰਨ, ਹਰਦੀਪ ਸਿੰਘ ਸੰਧੂ ਨਕੋਦਰ, ਗੁਰਜੀਤ ਸਿੰਘ ਜਲੰਧਰ,ਜਸਪਾਲ ਸਿੰਘ ਸ਼ਤਰਾਣਾ ਅਤੇ ਮਨਵਿੰਦਰ ਸਿੰਘ ਪਟਿਆਲਾ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਵਿਦਿਆਰਥੀ ਆਗੂਆਂ ਨੂੰ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਅਜੈਪਾਲ ਸਿੰਘ ਗਿੱਦੜਬਾਹਾ, ਰੂਪਨਿਹਾਲ ਸਿੰਘ ਸ਼ਤਰਾਣਾ, ਹੈਪੀ ਮੌੜ, ਡੀ.ਸੀ ਬੁਢਲਾਢਾ, ਹੈਰੀ ਸਿੱਧੂ ਮਾਨਸਾ ਅਤੇ ਮਨਵੀਰ ਸਿੰਘ ਸਰਾਂ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਨਵਨੀਤ ਸਿੰਘ ਨਵੀ ਸ੍ਰੀ ਮੁਕਤਸਰ ਸਾਹਿਬ ਨੂੰ ਐਸ.ਓ.ਆਈ. ਦਾ ਮੀਡੀਆ ਅਤੇ ਸ਼ੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ?