ਟਕਸਾਲੀਆਂ ਨੂੰ ਲਾ ਕੇ ਖੂੰਜੇ, ''ਸੁਖਬੀਰ-ਮਜੀਠੀਆ'' ਆਏ ਭੁੰਜੇ (ਤਸਵੀਰਾਂ)

Wednesday, Nov 14, 2018 - 06:21 PM (IST)

ਟਕਸਾਲੀਆਂ ਨੂੰ ਲਾ ਕੇ ਖੂੰਜੇ, ''ਸੁਖਬੀਰ-ਮਜੀਠੀਆ'' ਆਏ ਭੁੰਜੇ (ਤਸਵੀਰਾਂ)

ਜਲੰਧਰ— ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗਰਾਂਟ 'ਚ ਦੇਰੀ ਕਰਨ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਜਲੰਧਰ ਵਿਖੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਅਕਾਲੀ ਵਰਕਰਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਜਿੱਥੇ ਹੋਰ ਸਮੁੱਚੀ ਲੀਡਰਸ਼ਿਪ ਸਟੇਜ਼ 'ਤੇ ਖੜ੍ਹੀ ਦਿਖਾਈ ਦਿੱਤੀ, ਉਥੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੋਵੇਂ ਹੀ ਸਟੇਜ਼ ਤੋਂ ਥੱਲੇ ਬੈਠੇ ਦਿਖਾਈ ਦਿੱਤੇ। 

PunjabKesari
ਜ਼ਿਕਰਯੋਗ ਹੈ ਕਿ ਟਕਸਾਲੀ ਆਗੂਆਂ ਨੂੰ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਪਹਿਲੀ ਵਾਰ ਜ਼ਮੀਨ 'ਤੇ ਆ ਕੇ ਕਿਸੇ ਕਮਿਊਨਿਟੀ ਦੇ ਹੱਕਾਂ ਲਈ ਰੋਸ ਮੁਜ਼ਾਹਰਾ ਕੀਤਾ ਹੈ। ਇਸ ਤੋਂ ਪਹਿਲਾਂ ਉਹ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਕੈਪਟਨ ਸਰਕਾਰ ਅਤੇ ਆਮ ਆਦਮੀ ਪਾਰਟੀ ਖਿਲਾਫ ਭੜਾਸ ਕੱਢਦਿਆਂ ਤਾਂ ਕਈ ਵਾਰ ਦਿਖਾਈ ਦੇ ਚੁੱਕੇ ਹਨ ਪਰ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੇ। ਦੱਸ ਦੇਈਏ ਕਿ ਰੋਸ ਪ੍ਰਦਰਸ਼ਨ ਦੌਰਾਨ ਚਰਨਜੀਤ ਸਿੰਘ ਅਟਵਾਲ, ਹੀਰਾ ਗਾਬੜੀਆ, ਬੀਬੀ ਜਾਗੀਰ ਕੌਰ ਸਮੇਤ ਕਈ ਲੀਡਰ ਸਟੇਜ਼ 'ਤੇ ਬੈਠੇ ਦਿਸੇ।  


author

shivani attri

Content Editor

Related News