ਸੁਖਬੀਰ ਭਲਕੇ ਉਤਰ ਸਕਦੈ ਜਹਾਜ਼ ''ਚੋਂ!

04/26/2018 5:45:14 AM

ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਪਿਛਲੇ ਕਈ ਦਿਨਾਂ ਤੋਂ ਵਿਦੇਸ਼ 'ਚ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਗਏ ਹੋਏ ਹਨ। ਉਹ ਕਿਹੜੇ ਮੁਲਕ ਗਏ, ਇਸ ਬਾਰੇ ਕਿਸੇ ਅਕਾਲੀ ਆਗੂ ਨੂੰ ਖਬਰ ਨਹੀਂ ਜਦੋਂਕਿ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੇ ਢੇਰ ਲੱਗੇ ਹੋਣ 'ਤੇ ਮੁੱਖ ਵਿਰੋਧੀ ਪਾਰਟੀ 'ਆਪ' ਦੀ ਕੋਈ ਕਾਰਵਾਈ ਨਜ਼ਰ ਨਹੀਂ ਆ ਰਹੀ ਹੈ।ਇਸ ਤਰ੍ਹਾਂ 10 ਸਾਲ ਰਾਜ ਭਾਗ 'ਤੇ ਕਾਬਜ਼ ਰਿਹਾ ਅਕਾਲੀ ਦਲ ਮੰਡੀਆਂ ਦੇ ਮਾਮਲੇ ਵਿਚ ਗੂੜ੍ਹੀ ਨੀਂਦ ਸੌਂ ਰਿਹਾ ਹੈ ਪਰ ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਜੋ ਵਿਦੇਸ਼ ਗਏ ਹੋਏ ਹਨ, ਉਨ੍ਹਾਂ ਦਾ ਜਹਾਜ਼ ਭਲਕੇ ਦਿੱਲੀ ਜਾਂ ਅੰਮ੍ਰਿਤਸਰ ਉਤਰ ਸਕਦਾ ਹੈ, ਜਿਸ ਤੋਂ ਬਾਅਦ ਉਹ ਸਿੱਧੇ ਪੰਜਾਬ ਆ ਕੇ ਅਕਾਲੀ ਦਲ ਦੀਆਂ ਮੱਧਮ ਪਈਆਂ ਸਰਗਰਮੀਆਂ ਨੂੰ ਤੇਜ਼ ਕਰਨ ਲਈ ਵੱਡਾ ਫੈਸਲਾ ਲੈ ਸਕਦੇ ਹਨ। ਭਾਵੇਂ ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡੇ 'ਚ ਭਲਵਾਨੀ ਗੇੜਾ ਦੇ ਕੇ ਕੇਂਦਰੀ ਮੰਤਰੀ ਬੀਬੀ ਬਾਦਲ ਵੱਲੋਂ ਸ਼ੁਰੂ ਕੀਤੇ ਕੰਮਾਂ ਦਾ ਜਾਇਜ਼ਾ ਲਿਆ ਪਰ ਉਹ ਮੰਡੀਆਂ ਵਿਚ ਨਹੀਂ ਗਏ।
 


Related News