ਮਨਪ੍ਰੀਤ ਵਲੋਂ ਪੇਸ਼ ਬਜਟ 'ਤੇ ਸੁਖਬੀਰ ਦਾ ਤੰਜ, 'ਠੋਕੋ ਫੋਕੀ ਤਾਲੀ' (ਵੀਡੀਓ)

Saturday, Mar 24, 2018 - 03:22 PM (IST)

ਚੰਡੀਗੜ੍ਹ (ਰਮਨਦੀਪ ਸੋਢੀ) : ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਗਏ ਕਾਂਗਰਸ ਸਰਕਾਰ ਦੇ ਦੂਜੇ ਬਜਟ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਝੂਠਾ ਕਰਾਰ ਦਿੱਤਾ ਹੈ। ਬਜਟ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬਜਟ ਇਕ ਭਰੋਸੇਯੋਗ ਦਸਤਾਵੇਜ਼ ਹੁੰਦਾ ਹੈ ਪਰ ਮਨਪ੍ਰੀਤ ਬਾਦਲ ਨੇ ਬਜਟ 'ਚ ਝੂਠੇ ਆਂਕੜੇ ਪੇਸ਼ ਕੀਤੇ ਹਨ। ਇੱਥੋਂ ਤੱਕ ਸੁਖਬੀਰ ਬਾਦਲ ਨਵਜੋਤ ਸਿੰਘ ਸਿੱਧੂ 'ਤੇ ਤੰਜ ਕੱਸਦਿਆਂ ਕਿਹਾ ਕਿ ਨਵਜੋਤ ਸਿੱਧੂ ਨੂੰ ਤਾਂ ਬਜਟ ਦੀ ਕੁਝ ਸਮਝ ਹੀ ਨਹੀਂ ਆਈ, ਉਨ੍ਹਾਂ ਸਿਰਫ ਸ਼ੇਅਰੋ-ਸ਼ਾਇਰੀ ਸੁਣਾ ਕੇ ਹੀ ਬਜਟ ਪੂਰਾ ਕਰ ਦਿੱਤਾ ਗਿਆ।
ਸੁਖਬੀਰ ਬਾਦਲ ਨਾਲ ਮੌਜੂਦ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ ਬਜਟ ਸਿਰਫ 'ਠੋਕੋ ਤਾਲੀ' ਹੀ ਹੈ ਤਾਂ ਸੁਖਬੀਰ ਨੇ ਵਿਅੰਗ ਕਰਦਿਆਂ ਕਿਹਾ ਕਿ ਮਨਪ੍ਰੀਤ ਵਲੋਂ ਪੇਸ਼ ਕੀਤਾ ਗਿਆ ਬਜਟ 'ਠੋਕੋ ਫੋਕੀ ਤਾਲੀ' ਤੋਂ ਸਿਵਾਏ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਜਟ 'ਚ ਕੋਈ ਵਾਅਦਾ ਨਹੀਂ ਨਿਭਾਇਆ ਗਿਆ ਅਤੇ ਇਸ ਦੇ ਉਲਟ ਸਾਢੇ 6 ਹਜ਼ਾਰ ਦੇ ਵਾਧੂ ਟੈਕਸ ਲਾਏ ਹਨ, ਜੋ ਕਿ ਪੰਜਾਬ ਦੀ ਜਨਤਾ 'ਤੇ ਵੱਡਾ ਬੋਝ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਬਜਟ 'ਚ ਲਾਏ ਗਏ ਪ੍ਰੋਫੈਸ਼ਨਲ ਟੈਕਸ ਕਾਰਨ ਲੋਕਾਂ 'ਤੇ ਕਾਫੀ ਜ਼ਿਆਦਾ ਬੋਝ ਪਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦੀਆਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਬਾਰੇ ਕੁਝ ਨਹੀਂ ਸੋਚਿਆ ਗਿਆ।


Related News