ਟੁਕੜੇ-ਟੁਕੜੇ ਗੈਂਗ ਵਾਲੇ ਬਿਆਨ ''ਤੇ ਭਾਜਪਾ ਦੇ ਸਿੱਖ ਨੇਤਾ ਦਾ ਪਲਟਵਾਰ, ਸੁਖਬੀਰ ''ਤੇ ਲਾਏ ਵੱਡੇ ਦੋਸ਼

Saturday, Dec 19, 2020 - 09:23 AM (IST)

ਲੁਧਿਆਣਾ (ਗੁਪਤਾ) : ਭਾਜਪਾ ਦੇ ਸਿੱਖ ਨੇਤਾ ਅਤੇ ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਭਾਜਪਾ ਨੂੰ ਟੁਕੜੇ-ਟੁਕੜੇ ਗੈਂਗ ਕਹਿਣ ’ਤੇ ਪਲਟਵਾਰ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਘਟੀਆ ਸਿਆਸਤ ਦੀ ਖੇਡ, ਸਮਾਜ 'ਚ ਜ਼ਹਿਰ ਫੈਲਾਉਣ ਅਤੇ ਪੰਜਾਬ ’ਚ ਭਾਈਚਾਰਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾਇਆ ਹੈ।

ਇਹ ਵੀ ਪੜ੍ਹੋ : 'ਪੰਜਾਬ ਬੋਰਡ' ਦੀਆਂ ਪ੍ਰੀਖਿਆਵਾਂ ਲਈ ਨਹੀਂ ਬਣਾਏ ਜਾਣਗੇ ਸਕੂਲਾਂ ਦੇ ਸੈਲਫ 'ਪ੍ਰੀਖਿਆ ਕੇਂਦਰ'

ਐਡਵੋਕੇਟ ਸਿੱਧੂ ਨੇ ਕਿਹਾ ਕਿ ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਬਾਦਲ ਵਿਭਾਜਕ ਅਤੇ ਅਸੱਭਿਆ ਕੋਸ਼ਿਸ਼ਾਂ ਕਰ ਰਹੇ ਹਨ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਦੰਗਾ ਪੀੜਤਾਂ ਦਾ ਮੁੱਦਾ ਹੋਵੇ, ਕਰਤਾਰਪੁਰ ਕੋਰੀਡੋਰ ਖੋਲ੍ਹਣ ਜਾਂ ਫਿਰ ਦਰਬਾਰ ਸਾਹਿਬ ਨੂੰ ਵਿਦੇਸ਼ੀ ਚੰਦੇ ’ਤੇ ਪਾਬੰਦੀ ਹਟਾਉਣ ਦਾ ਮਸਲਾ ਹੋਵੇ, ਹਮੇਸ਼ਾ ਸਿੱਖਾਂ ਦੇ ਮੁੱਦਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਭਾਜਪਾ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਐਕਟਿਵਾ ਨੂੰ ਦਿੱਲੀ 'ਚ ਕਾਰ ਦੱਸਦਿਆਂ ਕੱਟਿਆ 'ਚਲਾਨ', ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਮੋਦੀ ਸਰਕਾਰ ਨੇ ਕਿਸਾਨ ਨੇਤਾਵਾਂ ਦੀ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਦੌਰਾਨ ਉਠਾਈਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਕੇਂਦਰ ਹੁਣ ਵੀ ਕਾਨੂੰਨਾਂ ਦੀਆਂ ਵੱਖ-ਵੱਖ ਵਿਵਸਥਾਵਾਂ ’ਤੇ ਗੱਲ ਕਰਨ ਲਈ ਤਿਆਰ ਹੈ। ਉਮੀਦ ਹੈ ਕਿ ਕਿਸਾਨ ਜਲਦ ਆਪਣਾ ਸੰਘਰਸ਼ ਵਾਪਸ ਲੈ ਲੈਣਗੇ। ਐਡਵੋਕੇਟ ਸਿੱਧੂ ਨੇ ਕਿਹਾ ਕਿ ਭਾਜਪਾ 1952 ਤੋਂ ਪੰਜਾਬ ’ਚ ਚੋਣ ਲੜ ਰਹੀ ਹੈ। ਭਾਜਪਾ ਪੰਜਾਬ 'ਚ ਇਕ ਮਜ਼ਬੂਤ ਪਾਰਟੀ ਹੈ।

ਇਹ ਵੀ ਪੜ੍ਹੋ : ਰਾਜਪੁਰਾ 'ਚ 'ਜਾਅਲੀ ਸੈਨੇਟਾਈਜ਼ਰ' ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਵੱਡੀ ਮਾਤਰਾ 'ਚ ਸਮੱਗਰੀ ਬਰਾਮਦ

ਪਿਛਲੇ ਕੁਝ ਹੀ ਦਿਨਾਂ 'ਚ ਹੋਰਨਾਂ ਸਿਆਸੀ ਦਲਾਂ ਦੇ 3 ਹਜ਼ਾਰ ਤੋਂ ਜ਼ਿਆਦਾ ਵਰਕਰ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਪਾਰਟੀ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਲਈ ਖੁਦ ਨੂੰ ਤਿਆਰ ਕਰ ਰਹੀ ਹੈ ਅਤੇ ਚੋਣ ਤੋਂ ਬਾਅਦ ਜੇਤੂ ਹੋ ਕੇ ਪੰਜਾਬ ’ਚ ਸਰਕਾਰ ਬਣਾਏਗੀ।
ਨੋਟ : ਭਾਜਪਾ ਆਗੂ ਵੱਲੋਂ ਅਕਾਲੀ ਦਲ 'ਤੇ ਲਾਏ ਦੋਸ਼ਾਂ ਸਬੰਧੀ ਦਿਓ ਰਾਏ


Babita

Content Editor

Related News