ਪੰਜਾਬ ਸਰਕਾਰ ਨੂੰ ਚਿਤਾਵਨੀ ਦੇਣ ਲਈ 7 ਜੁਲਾਈ ਨੂੰ ਲਾਵਾਂਗੇ ਧਰਨੇ : ਸੁਖਬੀਰ

07/06/2020 1:47:13 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਅਤੇ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ 7 ਜੁਲਾਈ ਨੂੰ ਪਿੰਡ ਪੱਧਰ 'ਤੇ ਧਰਨੇ ਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਪ੍ਰੈਲ, ਮਈ ਅਤੇ ਜੂਨ ਮਹੀਨੇ ਲਈ ਆਏ 70 ਹਜ਼ਾਰ ਮੀਟ੍ਰਿਕ ਟਨ ਰਾਸ਼ਨ 'ਚ ਹੇਰਾਫੇਰੀ ਕੀਤੀ ਗਈ ਹੈ। ਇਸੇ ਕਾਰਨ ਅਗਲੇ 5 ਮਹੀਨੇ ਲਈ ਆ ਰਹੇ ਰਾਸ਼ਨ ਦੀ ਸਹੀ ਵੰਡ ਵਾਸਤੇ ਸੂਬਾ ਸਰਕਾਰ ਨੂੰ ਚਿਤਾਵਨੀ ਦੇਣ ਵੱਜੋਂ ਅਕਾਲੀ ਦਲ 7 ਤਾਰੀਖ ਨੂੰ ਪਿੰਡ-ਪਿੰਡ ਧਰਨੇ ਦੇਵੇਗਾ।

ਇਹ ਵੀ ਪੜ੍ਹੋ : ਨਾਭਾ ਜੇਲ 'ਚ ਭੁੱਖ-ਹੜਤਾਲ 'ਤੇ ਬੈਠੇ ਬੰਦੀ ਸਿੰਘ ਦੀ ਹਾਲਤ ਵਿਗੜੀ, ਹਸਪਤਾਲ ਭਰਤੀ

ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸੂਬੇ ਦੇ ਹਰ ਲੋੜਵੰਦ ਅਤੇ ਗਰੀਬ ਵਿਅਕਤੀ ਦੇ ਹੱਕ 'ਚ ਲੜਾਈ ਲੜੀ ਜਾਵੇਗੀ। ਅਕਾਲੀ ਦਲ ਦਾ ਦੋਸ਼ ਹੈ ਕਿ ਕੋਰੋਨਾ ਦੀ ਔਖੀ ਘੜੀ 'ਚ ਸਰਕਾਰ ਵੱਲੋਂ ਚਲਾਨਾਂ ਦੇ ਨਾਂ 'ਤੇ ਲੋਕਾਂ ਨਾਲ ਵੱਡੀ ਲੁੱਟ ਕੀਤੀ ਜਾ ਰਹੀ ਹੈ, ਜਿਸ ਨੂੰ ਅਕਾਲੀ ਦਲ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਪੈਟਰੋਲ-ਡੀਜ਼ਲ ਦੇ ਕੇਂਦਰ ਅਤੇ ਪੰਜਾਬ ਵੱਲੋਂ ਕੀਤੇ ਰੇਟ ਦੇ ਵਾਧੇ ਨੂੰ ਲੈ ਕੇ ਹਰ ਪਿੰਡ 'ਚ 7 ਜੁਲਾਈ ਨੂੰ ਇਕ ਘੰਟੇ ਲਈ 10 ਤੋਂ 11 ਵਜੇ ਤੱਕ ਧਰਨੇ-ਮੁਜ਼ਾਹਰੇ ਕੀਤੇ ਜਾਣਗੇ, ਜਿਸ 'ਚ ਤਾਲਾਬੰਦੀ ਦੌਰਾਨ ਕੇਂਦਰ ਵੱਲੋਂ ਦਿੱਤੀ ਰਾਸ਼ਨ ਸਮੱਗਰੀ ਦੀ ਵੰਡ 'ਚ ਹੋਈ ਘਪਲੇਬਾਜ਼ੀ ਦੀਆਂ ਪਰਤਾਂ ਖੋਲ੍ਹੀਆਂ ਜਾਣਗੀਆਂ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਨ-ਦਿਹਾੜੇ ਵੱਡੀ ਲੁੱਟ, 11.70 ਲੱਖ ਦੀ ਨਕਦੀ ਖੋਹ ਕੇ ਲੁਟੇਰੇ ਫਰਾਰ


Babita

Content Editor

Related News