ਸੁਖਬੀਰ ਬਾਦਲ ਦਾ ਕਾਂਗਰਸ ''ਤੇ ਤੰਜ, ''ਇਨ੍ਹਾਂ ਨੇ ਇਕ-ਦੂਜੇ ਨੂੰ ਹੀ ਹਰਾ ਦੇਣੈ''

Tuesday, Apr 09, 2019 - 02:39 PM (IST)

ਸੁਖਬੀਰ ਬਾਦਲ ਦਾ ਕਾਂਗਰਸ ''ਤੇ ਤੰਜ, ''ਇਨ੍ਹਾਂ ਨੇ ਇਕ-ਦੂਜੇ ਨੂੰ ਹੀ ਹਰਾ ਦੇਣੈ''

ਸਮਰਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ 'ਤੇ ਤੰਜ ਕੱਸਦਿਆਂ ਕਿਹਾ ਹੈ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀਆਂ ਨੇ ਹੀ ਇਕ-ਦੂਜੇ ਨੂੰ ਹਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਪਸ 'ਚ ਡਾਂਗੋ-ਡਾਂਗੀ ਹੋਏ ਪਏ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਸੁਖਬੀਰ ਨੇ ਕਿਹਾ ਕਿ ਇੱਥੋਂ ਤੱਕ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਦਾ ਵੀ ਟਿਕਟਾਂ ਨੂੰ ਲੈ ਕੇ ਆਪਸ 'ਚ ਯੁੱਧ ਚੱਲ ਰਿਹਾ ਹੈ ਕਿ ਕਿਹੜੀ ਸੀਟ ਤੋਂ ਕਿਸ ਨੂੰ ਟਿਕਟ ਦੇਣੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਤੱਕ ਉਹ ਹਜ਼ਾਰਾਂ ਹੀ ਵਰਕਰਾਂ ਨਾਲ ਮੁਲਾਕਾਤਾਂ ਕਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਰੈਲੀਆਂ ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਅਜੇ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁੱਤੇ ਹੀ ਪਏ ਹਨ। ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਨੇ ਆਪਸ 'ਚ ਹੀ ਲੜ-ਲੜ ਕੇ ਇਕ-ਦੂਜੇ ਨੂੰ ਹਰਾ ਦੇਣਾ ਹੈ।


author

Babita

Content Editor

Related News