ਬਾਦਲ ਦੀ ਰੈਲੀ ਦੌਰਾਨ ਜੇਬ ਕੱਟਣ ਵਾਲੇ 4 ਨੌਜਵਾਨਾਂ ਖਿਲਾਫ਼ ਮਾਮਲਾ ਦਰਜ

Saturday, Mar 30, 2019 - 04:32 PM (IST)

ਬਾਦਲ ਦੀ ਰੈਲੀ ਦੌਰਾਨ ਜੇਬ ਕੱਟਣ ਵਾਲੇ 4 ਨੌਜਵਾਨਾਂ ਖਿਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ (ਪੰਡਿਤ) : ਬੀਤੇ ਦਿਨੀਂ ਸਥਾਨਕ ਵ੍ਹਾਈਟ ਹਾਊਸ ਵਿਚ ਲੋਕ ਸਭਾ ਚੋਣਾਂ ਸੰਬੰਧੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰੈਲੀ ਦੌਰਾਨ ਇਕ ਵਿਅਕਤੀ ਦੀ ਜੇਬ ਵਿਚੋਂ ਪਰਸ ਕੱਢਣ ਵਾਲੇ ਅੰਮ੍ਰਿਤਸਰ ਨਾਲ ਸਬੰਧਤ 4 ਨੌਜਵਾਨਾਂ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਚੋਰੀ ਦਾ ਸ਼ਿਕਾਰ ਹੋਏ ਮਨਜੀਤ ਸਿੰਘ ਪੁੱਤਰ ਸਰਦਾਰ ਸਿੰਘ ਨਿਵਾਸੀ ਸਾਊਥ ਸਿਟੀ ਦਸੂਹਾ ਦੇ ਬਿਆਨਾਂ ਦੇ ਆਧਾਰ 'ਤੇ ਮੋਹਿਤ ਅਰੋੜਾ ਪੁੱਤਰ ਵਿਪਨ ਅਰੋੜਾ ਨਿਵਾਸੀ ਨਹਿਰੂ ਕਾਲੋਨੀ ਅੰਮ੍ਰਿਤਸਰ, ਭੁਪਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਗੁਰਵਾਲੀ ਅੰਮ੍ਰਿਤਸਰ, ਸੁਭਾਸ਼ ਚੰਦਰ ਪੁੱਤਰ ਨਰਿੰਦਰ ਕੁਮਾਰ ਨਿਵਾਸੀ ਮੱਲਾ ਸ਼ਰੀਫਪੁਰਾ ਅੰਮ੍ਰਿਤਸਰ ਅਤੇ ਹਿਮਾਂਸ਼ੂ ਨਿਵਾਸੀ ਸਰਕੂਲਰ ਰੋਡ ਅੰਮ੍ਰਿਤਸਰ ਖਿਲਾਫ਼ ਦਰਜ ਕੀਤਾ ਹੈ।
ਪੁਲਸ ਨੂੰ ਮਨਜੀਤ ਸਿੰਘ ਨੇ ਦੱਸਿਆ ਕਿ ਰੈਲੀ ਦੀ ਸਮਾਪਤੀ ਸਮੇਂ ਉਕਤ ਨੌਜਵਾਨਾਂ ਨੇ ਉਸਦੀ ਜੇਬ ਵਿਚੋਂ ਧੱਕੇ ਨਾਲ ਪਰਸ ਕੱਢ ਲਿਆ, ਜਿਸ 'ਚ ਲਗਭਗ 45 ਹਜ਼ਾਰ ਰੁਪਏ, ਜ਼ਰੂਰੀ ਦਸਤਾਵੇਜ਼ ਅਤੇ ਏ. ਟੀ. ਐੱਮ. ਕਾਰਡ ਸਨ। ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਉਕਤ ਦੋਸ਼ੀਆਂ ਵਿਚੋਂ ਮੋਹਿਤ ਅਤੇ ਸੁਭਾਸ਼ ਨੂੰ ਕਾਬੂ ਕਰ ਲਿਆ ਹੈ।


author

Gurminder Singh

Content Editor

Related News