ਸੁਖਬੀਰ ਦਾ ਵੱਡਾ ਬਿਆਨ, ਕਿਹਾ ਖੇਤੀ ਕਾਨੂੰਨ ਬਣਾਉਣ ''ਚ ਸਭ ਤੋਂ ਵੱਡਾ ਹੱਥ ਕੈਪਟਨ ਦਾ

Tuesday, Dec 15, 2020 - 06:01 PM (IST)

ਬਠਿੰਡਾ (ਕੁਨਾਲ ਬਾਂਸਲ): ਅੱਜ ਬਠਿੰਡਾ 'ਚ ਸੁਖਬੀਰ ਸਿੰਘ ਬਾਦਲ ਵਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਕਰੀਬ 50 ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਵਾਇਆ ਗਿਆ, ਜਿਸ 'ਚ ਦੋ ਕਾਂਗਰਸ 'ਚ ਸ਼ਾਮਲ ਹੋਏ ਸਾਬਕਾ ਕੌਂਸਲਰ ਵੀ ਸ਼ਾਮਲ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਕਿਸਾਨ ਨਹੀਂ ਹਨ ਇਸ ਲਈ ਉਹ ਕਿਸਾਨ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਪਾ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਟੁਕੜੇ-ਟੁਕੜੇ ਕਰਨ ਵਾਲੀ ਗੈਂਗ ਹੈ ਪਹਿਲਾਂ ਹਿੰਦੂ ਅਤੇ ਮੁਸਲਮਾਨਾਂ ਦੇ ਆਪਸ 'ਚ ਟੁਕੜੇ ਕਰਵਾਏ ਅਤੇ ਹੁਣ ਅਤੇ ਸਿੱਖਾਂ ਨੂੰ ਭਾਜਪਾ ਤੋੜਨਾ ਚਾਹੁੰਦੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਦੇ ਨਹੀਂ ਹੋਣ ਦੇਵੇਗੀ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸੁਖਬੀਰ ਬਾਦਲ ਦੇ ਮੁਤਾਬਕ ਕਾਨੂੰਨਾਂ ਨੂੰ ਬਣਾਉਣ 'ਚ ਸਭ ਤੋਂ ਵੱਡਾ ਹੱਥ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਲਈ ਤਿਆਰ ਹਨ ਤਾਂ ਖੇਤੀ ਕਾਨੂੰਨ ਨੂੰ ਰੱਦ ਕਿਉਂ ਨਹੀਂ ਕਰ ਦਿੰਦੀ।ਸੁਖਬੀਰ ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਜਦੋਂ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਉਸ ਸਮੇਂ ਸਭ ਤੋਂ ਵੱਧ ਵਧਾਈ ਭਾਜਪਾ ਦੇ ਸਾਂਸਦਾਂ ਨੇ ਹੀ ਅਕਾਲੀ ਦਲ ਨੂੰ ਦਿੱਤੀ ਸੀ, ਕਿਉਂਕਿ ਜੋ ਭਾਜਪਾ ਨੇਤਾ ਖੇਤੀ ਕਾਨੂੰਨ ਨਾਲ ਜੁੜੇ ਹੋਏ ਹਨ, ਉਹ ਇਸ ਸਮੇਂ ਚੁੱਪ ਬੈਠੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਉਨ੍ਹਾਂ ਭਾਜਪਾ ਨੇਤਾਵਾਂ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਜੋ ਖੇਤੀ ਅਤੇ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਹਨ।ਸੁਖਬੀਰ ਬਾਦਲ ਦੇ ਮੁਤਾਬਕ ਕਿਸਾਨ ਨੇਤਾ ਬਲਬੀਰ ਸਿੰਘ ਰਾਜੋਵਾਲ ਨੇ ਜੋ ਸਟੇਜ ਤੋਂ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਲੈ ਕੇ ਬਿਆਨ ਦਿੱਤਾ ਉਹ ਗਲਤ ਸੀ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਮੁਆਫੀ ਵੀ ਮੰਗੀ ਗਈ ਹੈ ਪਰ ਅਜਿਹੀ ਬਿਆਨ ਬਾਜ਼ੀ ਸਟੇਜ ਤੋਂ ਨਹੀਂ ਦੇਣੀ ਚਾਹੀਦੀ ਸੀ।

ਇਹ ਵੀ ਪੜ੍ਹੋ:  ਕੇਂਦਰ ਖ਼ਿਲਾਫ਼ ਡਟੇ ਪਿਓ ਨੇ ਟਿੱਕਰੀ ਬਾਰਡਰ 'ਤੇ ਹੀ ਮਨਾਇਆ ਧੀ ਦਾ ਪਹਿਲਾ ਜਨਮ ਦਿਨ


Shyna

Content Editor

Related News