ਸਜ਼ਾ ਦੌਰਾਨ ਜਿਸ ਤਖ਼ਤੀ ਨੂੰ ਗਲੇ ਵਿਚ ਪਾਉਣ ਦਾ ਹੋਇਆ ਜ਼ਿਕਰ, ਜਾਣੋ ਕੀ ਹੈ ਖ਼ਾਸ
Monday, Dec 02, 2024 - 07:17 PM (IST)
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਅੱਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਸਣੇ ਉਨ੍ਹਾਂ ਦੇ ਸਾਥੀਆਂ ਨੂੰ ਪੰਥਕ ਸਜ਼ਾ ਦਾ ਐਲਾਨ ਕੀਤਾ ਗਿਆ। ਇਸ ਸਜ਼ਾ ਦੌਰਾਨ ਉਹ ਹਰ ਵਿਅਕਤੀ ਜਿਸ ਨੂੰ ਸਜ਼ਾ ਲੱਗੀ ਹੈ, ਆਪਣੇ ਗਲੇ ਵਿਚ ਇਕ ਖ਼ਾਸ ਤਖ਼ਤੀ ਪਾ ਕੇ ਰੱਖੇਗਾ। ਇਸ ਤਖ਼ਤੀ ਦਾ ਜ਼ਿਕਰ ਵੀ ਸਿੰਘ ਸਾਹਿਬਾਨ ਨੇ ਵਾਰ-ਵਾਰ ਫ਼ਸੀਲ ਤੋਂ ਕੀਤਾ ਅਤੇ ਸਾਰਿਆਂ ਦੇ ਮਨ ਵਿਚ ਇਹੀ ਸਵਾਲ ਹੈ ਇਹ ਤਖ਼ਤੀਆਂ ਜੋ ਗਲੇ ਵਿਚ ਪਾਈਆਂ ਜਾਣੀਆਂ ਹਨ, ਉਨ੍ਹਾਂ 'ਤੇ ਆਖ਼ਿਰ ਲਿਖਿਆ ਕੀ ਹੋਵੇਗਾ ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਲੈ ਕੇ ਸਖ਼ਤ ਫ਼ੈਸਲਾ
ਦੱਸ ਦੇਈਏ ਕਿ ਅੱਜ ਜਿਵੇਂ ਹੀ ਸਜ਼ਾ ਦਾ ਐਲਾਨ ਕੀਤਾ ਗਿਆ ਤਾਂ ਇਹ ਤਖ਼ਤੀਆਂ ਸਾਰੇ ਹੀ ਤਨਖਾਈਆ ਕਰਾਰ ਦਿੱਤੇ ਗਏ ਆਗੂਆਂ ਦੇ ਗਲੇ ਵਿਚ ਪਾ ਦਿੱਤੀਆਂ ਗਈਆਂ। ਇਨ੍ਹਾਂ 'ਤੇ ਗੁਰਬਾਣੀ ਦੀਆਂ ਕੁਝ ਸਤਰਾਂ ਲਿਖੀਆਂ ਗਈਆਂ ਹਨ। ਜੋ ਇਸ ਤਰ੍ਹਾਂ ਹਨ।
ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥
ਹਮ ਅਪਰਾਧੀ ਤੁਮ੍ਹ ਬਖਸਾਤੇ ॥
ਜਿਸੁ ਪਾਪੀ ਕਉ ਮਿਲੈ ਨ ਢੋਈ ॥
ਸਰਣਿ ਆਵੈ ਤਾਂ ਨਿਰਮਲੁ ਹੋਈ ॥
ਗੁਰਬਾਣੀ ਦੀਆਂ ਇਹ ਸਤਰਾਂ ਵਾਲੀ ਤਖ਼ਤੀ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਸਾਰੇ ਆਗੂਆਂ ਨੂੰ ਸਜ਼ਾ ਦੌਰਾਨ ਸੇਵਾ ਕਰਦੇ ਗਲੇ ਵਿਚ ਪਾਉਣੀ ਲਾਜ਼ਮੀ ਹੋਵੇਗੀ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਖਬੀਰ ਦਾ ਕਬੂਲਨਾਮਾ, ਜਾਣੋ ਇਕੱਲੇ-ਇਕੱਲੇ ਸਵਾਲ ਦਾ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8