Open Debate 'ਚ ਨਹੀਂ ਪੁੱਜੇ ਸੁਖਬੀਰ ਬਾਦਲ, ਸੋਸ਼ਲ ਮੀਡੀਆ 'ਤੇ ਦੱਸਿਆ ਨਾ ਆਉਣ ਦਾ ਕਾਰਨ

Wednesday, Nov 01, 2023 - 01:03 PM (IST)

Open Debate 'ਚ ਨਹੀਂ ਪੁੱਜੇ ਸੁਖਬੀਰ ਬਾਦਲ, ਸੋਸ਼ਲ ਮੀਡੀਆ 'ਤੇ ਦੱਸਿਆ ਨਾ ਆਉਣ ਦਾ ਕਾਰਨ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਰੱਖੀ ਖੁੱਲ੍ਹੀ ਬਹਿਸ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਹੀਂ ਪੁੱਜੇ ਹਨ। ਉਨ੍ਹਾਂ ਨੇ ਟਵਿੱਟਰ ਅਤੇ ਫੇਸਬੁੱਕ ਪੇਜ 'ਤੇ ਬਿਆਨ ਸਾਂਝਾ ਕਰਦਿਆਂ ਕਿਹਾ ਹੈ ਕਿ ਪੀ. ਏ. ਯੂ. ਲੁਧਿਆਣਾ ਵਿਖੇ 1 ਨਵੰਬਰ, 2023 (ਪੰਜਾਬ ਦਿਵਸ) ਨੂੰ ਖੁੱਲ੍ਹੀ ਬਹਿਸ ਰੱਖੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਟ੍ਰੈਫਿਕ ਜਾਮ ਨੂੰ ਲੈ ਕੇ ਜਾਰੀ ਹੋਇਆ ਅਲਰਟ, ਦੁਪਹਿਰ 3 ਵਜੇ ਤੱਕ ਇਨ੍ਹਾਂ ਸੜਕਾਂ 'ਤੇ ਨਾ ਨਿਕਲੋ

ਇਸ ਨੂੰ ਲੈ ਕੇ ਕਰਫ਼ਿਊ ਲਾਇਆ ਗਿਆ ਹੈ, ਜਨਤਕ ਦਾਖ਼ਲੇ 'ਤੇ ਪਾਬੰਦੀ ਹੈ, ਦੰਗਾ ਵਿਰੋਧੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸੰਗਠਨਾਂ, ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਨਿਰਪੱਖ ਮੀਡੀਆ ਬਾਹਰ ਹੈ। ਸੁਖਬੀਰ ਬਾਦਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਕਿਹੋ ਜਿਹੀ ਖੁੱਲ੍ਹੀ ਬਹਿਸ ਹੈ, ਜੋ ਇੰਨੀਆਂ ਪਾਬੰਦੀਆਂ 'ਚ ਹੋ ਰਹੀ ਹੈ?
ਇਹ ਵੀ ਪੜ੍ਹੋ : Open Debate ਲਈ PAU 'ਚ ਲੈਂਡ ਹੋਇਆ CM ਭਗਵੰਤ ਮਾਨ ਦਾ ਹੈਲੀਕਾਪਟਰ, ਜਾਣੋ ਬਾਕੀ ਅਪਡੇਟ (ਵੀਡੀਓ)

PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News