ਭਾਜਪਾ ਨੂੰ ਸੁਖਬੀਰ ਦੀ ਸਿਆਸੀ ‘ਬੜਕ’ ਦੇ ਕਈ ਮਾਇਨੇ!, ਦੋਹਾਂ ਨੂੰ ਸਹਾਰੇ ਦੀ ਲੋੜ

Saturday, Aug 26, 2023 - 05:19 PM (IST)

ਭਾਜਪਾ ਨੂੰ ਸੁਖਬੀਰ ਦੀ ਸਿਆਸੀ ‘ਬੜਕ’ ਦੇ ਕਈ ਮਾਇਨੇ!, ਦੋਹਾਂ ਨੂੰ ਸਹਾਰੇ ਦੀ ਲੋੜ

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲੇ ’ਚ ਰੈਲੀ ਦੌਰਾਨ ਜੋ ਭਾਜਪਾ ਨੂੰ ਕਿਹਾ ਕਿ ‘ਬਣਾਉਂਨੇ ਆਂ ਤੁਹਾਨੂੰ ਵੱਡਾ ਭਰਾ’ ਇਸ ਸਾਰੀ ਸਿਆਸੀ ਬੜਕ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾ ਦਿੱਤੇ ਪਰ ਹੁਣ ਇਹ ਚਰਚਾ ਛਿੜ ਗਈ ਕਿ ਅਕਾਲੀ ਦਲ ਭਾਜਪਾ ਤੋਂ ਬਿਨਾਂ ਕਿਵੇਂ ਚੋਣਾਂ ਜਾਂ ਸਰਕਾਰ ਬਣਾਉਣ ਬਾਰੇ ਸੋਚ ਸਕਦਾ ਹੈ ਕਿਉਂਕਿ ਅਕਾਲੀ ਦਲ ਵਿਚ ਬੈਠੇ ਛੋਟੇ-ਵੱਡੇ ਨੇਤਾਵਾਂ ਦਾ ਮੰਨਣਾ ਹੈ ਕਿ ਭਾਜਪਾ ਤੋਂ ਬਿਨਾਂ ਪੂਰੀ ਨਹੀਂ ਪੈਣੀ। ਇਸੇ ਤਰ੍ਹਾਂ ਭਾਜਪਾ ’ਚ ਬੈਠੇ ਨੇਤਾ ਵੀ ਇਹੋ ਗੱਲ ਆਖ ਰਹੇ ਹਨ ਪਰ ਸੁਖਬੀਰ ਸਿੰਘ ਬਾਦਲ ਦੀ ਤਾਜ਼ੀ ਮਾਰੀ ਬੜਕ ਨੇ ਭਾਜਪਾ ਦੇ ਵੱਡੇ ਨੇਤਾਵਾਂ ਵੱਲੋਂ ਸੰਤ ਲੌਂਗੋਵਾਲ ਦੀ ਬਰਸੀ ’ਤੇ ਢੀਂਡਸਾ ਧੜ੍ਹੇ ਦੀ ਸਟੇਜ ’ਤੇ ਜਾਣ ’ਤੇ ਹੁਣ ਉਨ੍ਹਾਂ ’ਤੇ ਕੀਤੀ ਸਿਆਸੀ ਟਕੋਰ ਕਈ ਚਰਚਾਵਾਂ ਨੂੰ ਜਨਮ ਦੇ ਗਈ। ਇਸ ’ਤੇ ਸਿਆਸੀ ਪੰਡਿਤਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਭਾਜਪਾ ਨੂੰ ਮਾਰੀ ਸਿਆਸੀ ਬੜਕ ਦੇ ਕਈ ਮਾਇਨੇ ਹਨ। ਇਕ ਤਾਂ ਇਹ ਹੈ ਕਿ ਅਸੀਂ ਤੁਹਾਡੇ ਛੋਟੇ ਭਰਾ ਨਹੀਂ ਬਣਨਾ, ਦੂਜਾ ਸੀਟਾਂ ਦੀ ਵੰਡ ਦੇ ਅਨੁਪਾਤ ਬਾਰੇ ਵੀ ਇਸ਼ਾਰਾ ਕਰ ਦਿੱਤਾ ਹੈ ਤੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਦੱਸ ਦਿੱਤਾ ਹੈ ਕਿ ਭਾਜਪਾ ਨੇ 2024 ਵਿਚ ਲੋਕ ਸਭਾ ਸੀਟਾਂ ਲੈ ਕੇ ਸਰਕਾਰ ਬਣਾਉਣੀ ਹੈ। ਅਸੀਂ ਤਾਂ 2027 ਵਿਚ ਸਰਕਾਰ ਬਣਾਉਣ ਬਾਰੇ ਸੋਚਦੇ ਹਾਂ।

ਇਹ ਵੀ ਪੜ੍ਹੋ : ਜਲੰਧਰ ਡੀ. ਸੀ. ਵਲੋਂ ਹੁਕਮ ਜਾਰੀ, 28 ਅਗਸਤ ਤੋਂ ਲਾਗੂ ਹੋਣਗੇ ਨਵੇਂ ਕੁਲੈਕਟਰ ਰੇਟ 

ਇਸ ਬੜਕ ’ਤੇ ਸਿਆਸੀ ਮਾਹਰਾਂ ਨੇ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਨੇ ਸਟੇਜ ਤੋਂ ਸਿਆਸੀ ਬੜਕ ਜ਼ਰੂਰ ਮਾਰ ਦਿੱਤੀ ਹੈ ਪਰ ਉਹ ਇਹ ਵੀ ਜਾਣਦੇ ਹਨ ਕਿ ਗੱਠਜੋੜ ਭਾਜਪਾ ਦੀ ਮਜਬੂਰੀ ਜ਼ਿਆਦਾ ਹੈ। ਇਸ ਲਈ ਉਹ ਕਿਸੇ ਨੂੰ ਵੱਡਾ ਭਰਾ ਨਹੀਂ ਬਣਨ ਦੇਣਗੇ, ਜਿਸ ਕਾਰਨ ਭਾਜਪਾ ਨਾਲ ਗੱਠਜੋੜ ਵਾਲੀ ਅਜੇ ਗੱਲ ਨਹੀਂ ਮੁੱਕੀ ਸਮਝੀ ਜਾਣੀ ਚਾਹੀਦੀ ਹੈ। ਜੇਕਰ ਗੱਠਜੋੜ ਦੀ ਗੱਲ ਮੁੱਕ ਗਈ ਤਾਂ ਬਸਪਾ ਦਾ ਕੀ ਹੋਵੇਗਾ। ਇਹ ਅਜੇ ਉਸ ਵੇਲੇ ਪਤਾ ਲੱਗੇਗਾ ਪਰ ਸੁਖਬੀਰ ਦੀ ਬੜਕ ਜ਼ਰੂਰ ਚਰਚਾ ਛੇੜ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸ਼ਹਿਰਾਂ ’ਚ ਵਸਣ ਵਾਲੇ ਲੋਕਾਂ ਲਈ  ਮੁੱਖ ਮੰਤਰੀ ਦਾ ਵੱਡਾ ਐਲਾਨ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News