'ਗੱਲ ਪੰਜਾਬ ਦੀ' ਮੁਹਿੰਮ ਤਹਿਤ ਅੱਜ ਸੁਖਬੀਰ ਬਾਦਲ ਕਰਨਗੇ ਧਰਮਕੋਟ ਤੇ ਮੋਗਾ ਦਾ ਦੌਰਾ

Thursday, Sep 02, 2021 - 02:16 AM (IST)

'ਗੱਲ ਪੰਜਾਬ ਦੀ' ਮੁਹਿੰਮ ਤਹਿਤ ਅੱਜ ਸੁਖਬੀਰ ਬਾਦਲ ਕਰਨਗੇ ਧਰਮਕੋਟ ਤੇ ਮੋਗਾ ਦਾ ਦੌਰਾ

ਚੰਡੀਗੜ੍ਹ,ਮੋਗਾ- ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਹਲਕਾ ਮੋਗਾ ਤੋਂ ਧਰਮਕੋਟ ਦਾ ਦੌਰਾ ਕੀਤਾ ਜਾਵੇਗਾ। ਜਿਸ ਦੀ ਸੁਖਬੀਰ ਬਾਦਲ ਵੱਲੋਂ ਸਮਾਂ ਸਾਰਣੀ ਵੀ ਜਾਰੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਉਨ੍ਹਾਂ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਰਾਹੀਂ ਜਨਤਕ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਵੱਲੋਂ ਮੋਗਾ ਅਤੇ ਧਰਮਕੋਟ ਰੈਲੀ ਦਾ ਪੂਰਾ ਵੇਰਵਾ ਜਾਰੀ ਕੀਤਾ ਗਿਆ ਹੈ।

ਜੋ ਕਿ ਇਸ ਪ੍ਰਕਾਰ ਹੈ:-

  1. ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਰੈਲੀ, ਨਵੀਂ ਦਾਣਾ ਮੰਡੀ (ਮੋਗਾ) 
  2. ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ ਪਬਲਿਕ ਮੀਟਿੰਗ ਰਿਹਾਇਸ਼ ਜਥੇਦਾਰ ਤੋਤਾ ਸਿੰਘ (ਦੁਨੀਕੇ, ਮੋਗਾ)
  3. ਦੁਪਹਿਰ 2:25 ਵਜੇ ਤੋਂ 2:40 ਵਜੇ ਤੱਕ ਦਰਸ਼ਨ ਬਾਬਾ ਰਜ਼ੂਰ ਸਾਹਿਬ (ਮੇਨ ਜੰਕਸ਼ਨ, ਧਰਮਕੋਟ)
  4. ਦੁਪਹਿਰ 3:30 ਵਜੇ ਤੋਂ 4:15 ਵਜੇ ਤੱਕ ਪਬਲਿਕ ਮੀਟਿੰਗ, ਸੰਜੋਗ ਪੈਲੇਸ (ਫਤਿਹਗੜ੍ਹ ਪੰਜਤੂਰ)
  5. ਸ਼ਾਮ 4:30 ਵਜੇ ਤੋਂ 5:30 ਵਜੇ ਤੱਕ ਪਬਲਿਕ ਮੀਟਿੰਗ, ਵਾਲੀਆ ਪੈਲੇਸ (ਕੋਟ ਈਸੇ ਖਾਂ)

author

Bharat Thapa

Content Editor

Related News