ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਾਲਾ ਇਤਿਹਾਸ ਦੁਹਰਾਉਣਗੇ ਸੁਖਬੀਰ! ਇਸ ਸੀਟ ਤੋਂ ਉਤਰ ਸਕਦੇ ਨੇ ਚੋਣ ਮੈਦਾਨ 'ਚ

Monday, Jul 29, 2024 - 04:26 PM (IST)

ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਾਲਾ ਇਤਿਹਾਸ ਦੁਹਰਾਉਣਗੇ ਸੁਖਬੀਰ! ਇਸ ਸੀਟ ਤੋਂ ਉਤਰ ਸਕਦੇ ਨੇ ਚੋਣ ਮੈਦਾਨ 'ਚ

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਪਾਰਟੀ ਦੇ ਅੰਦਰੋਂ ਇਸ ਕਦਰ ਦਬਾਅ ਪੈ ਰਿਹਾ ਹੈ ਕਿ ਉਹ ਅੱਗੇ ਆਉਂਦੀਆਂ 4 ਜ਼ਿਮਨੀ ਚੋਣਾਂ ’ਚੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਪੰਥਕ ਸੀਟ ਗਿੱਦੜਬਾਹਾ ਤੋਂ ਖੁਦ ਮੈਦਾਨ ’ਚ ਉਤਰਨ ਅਤੇ ਸ਼੍ਰੋਮਣੀ ਅਕਾਲੀ ਦਲ ’ਚ ਨਵੀਂ ਰੂਹ ਫੂਕਣ। ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਇਹ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੇਤਾਵਾਂ ਦਾ ਆਪਣੇ ਪ੍ਰਧਾਨ ਨੂੰ ਇਹ ਤਰਕ ਹੈ ਕਿ ਜੇਕਰ ਆਪਾਂ ਇਨ੍ਹਾਂ 4 ਜ਼ਿਮਨੀ ਚੋਣਾਂ ’ਚੋਂ 1 ਸੀਟ ਵੀ ਨਾ ਜਿੱਤ ਸਕੇ ਤਾਂ ਅਕਾਲੀ ਦਲ ਲਈ ਵਿਰੋਧੀ ਹੋਰ ਸਿਆਸੀ ਮੁਸੀਬਤ ਖੜ੍ਹੀ ਕਰ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਤਿਆਰੀ, ਲੈਣਗੇ ਇਸ ਕਾਂਗਰਸੀ ਆਗੂ ਦੀ ਜਗ੍ਹਾ

ਇਸ ਲਈ ਗਿੱਦੜਬਾਹਾ ’ਚ ਸਵ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਟੀਮ ਵਾਂਗ 1994 ਵਾਲਾ ਇਤਿਹਾਸ ਦੁਹਰਾਉਣ ਲਈ ਆਪਣੇ ਕੋਲ ਇਹ ਮੌਕਾ ਆਇਆ ਹੈ। ਇਸ ਲਈ ਪਾਰਟੀ ਪ੍ਰਧਾਨ ਹੁਣ ਜੱਕਾਂ-ਤੱਕਾਂ ਛੱਡ ਕੇ ਹੁਣੇ ਤੋਂ ਗਿੱਦੜਬਾਹਾ ਦੇ ਤੂਫਾਨੀ ਦੌਰੇ ’ਤੇ ਨਿਕਲਣ ਅਤੇ ਟੀਮਾਂ ਬਣਾ ਕੇ ਚੋਣ ਲੜਨ, ਤਾਂ ਜੋ ਅਕਾਲੀ ਦਲ ਦੇ ਸੁਸਤ ਅਤੇ ਘਰ ਬੈਠੇ ਵਰਕਰਾਂ ’ਚ ਹੱਲਾਸ਼ੇਰੀ ਦਾ ਮਾਹੌਲ ਪੈਦਾ ਹੋ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News