ਪੰਜਾਬ 'ਚ BJP ਵਲੋਂ ਇਕੱਲੇ ਚੋਣ ਲੜਨ ਦੇ ਐਲਾਨ ਮਗਰੋਂ ਸੁਖਬੀਰ ਬਾਦਲ ਦਾ ਪਹਿਲਾ ਬਿਆਨ

03/26/2024 5:19:22 PM

ਚੰਡੀਗੜ੍ਹ : ਪੰਜਾਬ 'ਚ ਭਾਜਪਾ ਵਲੋਂ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ ਗਿਆ ਹੈ। ਇਸ ਦਾ ਐਲਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਅੱਜ ਕੀਤਾ ਗਿਆ ਹੈ। ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਨਵਾਂ Time

ਸੁਖਬੀਰ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ, ਸਗੋਂ ਅਸੂਲਾਂ ਦੀ ਪਾਰਟੀ ਹੈ। ਸਾਡੇ ਵਾਸਤੇ ਅਸੂਲ ਜ਼ਿਆਦਾ ਮਾਇਨੇ ਰੱਖਦੇ ਹਨ। ਪਿਛਲੇ 103 ਸਾਲਾਂ 'ਚ ਅਕਾਲੀ ਦਲ ਨੇ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ, ਸਗੋਂ ਕੌਮ ਅਤੇ ਪੰਜਾਬ, ਪੰਜਾਬੀਆਂ ਦੀ ਰੱਖਿਆ ਅਤੇ ਭਾਈਚਾਰਕ ਸਾਂਝ ਪਾਰਟੀ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਨਸ਼ੇੜੀ ਪੁੱਤ ਨੇ ਮਾਰ ਮੁਕਾਇਆ ਪਿਓ, ਮੰਜ਼ਰ ਦੇਖ ਲੋਕਾਂ ਦੇ ਵੀ ਕੰਬ ਗਏ ਦਿਲ

ਉਨ੍ਹਾਂ ਭਾਜਪਾ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿੰਨੀਆਂ ਦਿੱਲੀ ਦੀਆਂ ਰਾਸ਼ਟਰੀ ਪਾਰਟੀਆਂ ਹਨ, ਸਭ ਵੋਟ ਦੀ ਰਾਜਨੀਤੀ ਕਰਦੀਆਂ ਹਨ ਪਰ ਸਾਡੀ ਪਾਰਟੀ ਅਜਿਹਾ ਨਹੀਂ ਕਰਦੀ ਅਤੇ ਸਾਡੇ ਵਾਸਤੇ ਸਭ ਕੁੱਝ ਪੰਜਾਬ ਹੈ। ਪੂਰੇ ਭਾਰਤ 'ਚ ਜੇਕਰ ਕੋਈ ਪਾਰਟੀ ਕਿਸਾਨਾਂ ਵਾਸਤੇ ਲੜਦੀ ਰਹੀ ਹੈ ਤਾਂ ਉਹ ਅਕਾਲੀ ਦਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News