ਵਿਧਾਨ ਸਭਾ ਦੀ ਪ੍ਰੀਵਿਲੇਜ ਕਮੇਟੀ ਵਲੋਂ ਸੁਖਬੀਰ ਬਾਦਲ ਤੇ ਸਿਮਰਜੀਤ ਬੈਂਸ ਤਲਬ
Tuesday, Jan 23, 2018 - 06:50 PM (IST)
ਚੰਡੀਗੜ੍ਹ (ਭੁੱਲਰ) : ਵਿਧਾਨ ਸਭਾ ਦੀ ਪ੍ਰੀਵੀਲੇਜ ਕਮੇਟੀ (ਵਿਸ਼ੇਸ਼ ਅਧਿਕਾਰ ਕਮੇਟੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ 6 ਫਰਵਰੀ ਤਕ ਤਲਬ ਕੀਤਾ ਹੈ। ਦੋਸ਼ ਹੈ ਕਿ ਦੋਵਾਂ ਆਗੂਆਂ ਨੇ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਪੀਕਰ ਵਿਰੁੱਧ ਗਲਤ ਸ਼ਬਦਾਵਲੀ ਵਰਤੀ ਸੀ। ਜਿਸ ਦੇ ਚੱਲਦੇ ਕਮੇਟੀ ਨੇ ਦੋਵਾਂ ਆਗੂਆਂ ਨੂੰ ਤਲਬ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਪਿਛਲੇ ਦਿਨੀਂ ਵਿਧਾਨ ਸਭਾ ਦੇ ਰਿਕਾਰਡ 'ਚੋਂ ਜ਼ਰੂਰੀ ਡਾਕੂਮੈਂਟ ਇਕੱਠੇ ਕੀਤੇ ਸਨ। ਪਿਛਲੇ ਸੈਸ਼ਨ ਦੌਰਾਨ ਵਿਧਾਨ ਸਭਾ ਦੀ ਮਰਿਆਦਾ ਦੀ ਉਲੰਘਣਾ ਕਰਨ ਅਤੇ ਸਪੀਕਰ ਲਈ ਮਾੜੀ ਸ਼ਬਦਾਵਲੀ ਦੇ ਦੋਸ਼ ਹੇਠ ਦੋਵਾਂ ਆਗੂਆਂ ਨੂੰ ਤਲਬ ਕੀਤਾ ਗਿਆ ਹੈ।
