ਸੁਖਬੀਰ ਬਾਦਲ ਨੇ ਮਲੋਟ ਸ਼ਹਿਰ ਪਹੁੰਚ ਦੁਕਾਨਦਾਰਾਂ ਤੇ ਕਾਰੀਗਰਾਂ ਦਾ ਵਧਾਇਆ ਹੌਂਸਲਾ

Tuesday, Aug 24, 2021 - 02:04 AM (IST)

ਸੁਖਬੀਰ ਬਾਦਲ ਨੇ ਮਲੋਟ ਸ਼ਹਿਰ ਪਹੁੰਚ ਦੁਕਾਨਦਾਰਾਂ ਤੇ ਕਾਰੀਗਰਾਂ ਦਾ ਵਧਾਇਆ ਹੌਂਸਲਾ

ਜਲੰਧਰ, ਫਰੀਦਕੋਟ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ 100 ਹਲਕਾ 100 ਦਿਨ ਪ੍ਰੋਗਰਾਮ ਤਹਿਤ ਮਲੋਟ ਵਿਖੇ ਪੁੱਜੇ, ਵਰਕਰਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਉਨ੍ਹਾਂ ਨੇ ਮਲੋਟ ਦੀਆਂ ਕੁਝ ਦੁਕਾਨਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।

ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰ ਬੋਲ ਰਹੇ ਹਨ ਪਾਕਿਸਤਾਨ ਦੀ ਭਾਸ਼ਾ : ਚੁੱਘ

PunjabKesari

ਪਹਿਲਾਂ ਤਾਂ ਉਹ ਮਲੋਟ ਦੀ ਇਕ ਮਸ਼ਹੂਰ ਮਠਿਆਈ ਤੇ ਬੈਕਰੀ ਦੀ ਦੁਕਾਨ ਆਰਤੀ ਸਵੀਟਸ 'ਚ ਪਹੁੰਚੇ। ਜਿਸ ਤੋਂ ਬਾਅਦ ਉਹ ਦੁਕਾਨ ਆਰਤੀ ਸਵੀਟਸ ਦੇ ਮਾਲਿਕ ਨਾਗਪਾਲ ਪਰਿਵਾਰ ਨਾਲ ਰੂਬਰੂ ਹੋਏ ਤੇ ਦੁਕਾਨ ਦੇ ਗਾਹਕਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਲਈ ਇਸ ਦੁਕਾਨ 'ਚ ਆਉਣਾ ਖੁਸ਼ੀ ਦੀ ਗੱਲ ਹੈ ਅਤੇ ਨਾਲ ਉਨ੍ਹਾਂ ਦੁਕਾਨ ਦੀ ਮਸ਼ਹੂਰ ਆਇਟਮ ਲੱਡੂ ਅਤੇ ਢੋਕਲਾ ਵੀ ਖਾਦਾ। 

ਇਹ ਵੀ ਪੜ੍ਹੋ- ਮਾਲਵਿੰਦਰ ਸਿੰਘ ਮਾਲੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੈਪਟਨ ਨੂੰ ਫਿਰ ਲਿਆ ਲੰਬੇ ਹੱਥੀ
ਮਲੋਟ ਸ਼ਹਿਰ ਜੋ ਕਿ ਪੰਜਾਬੀ ਜੁੱਤੀਆਂ ਲਈ ਬਹੁਤ ਪ੍ਰਸਿੱਧ ਮੰਨਿਆਂ ਜਾਂਦਾ ਹੈ, ਅੱਜ ਜਦੋਂ ਸੁਖਬੀਰ ਬਾਦਲ 'ਪੰਜਾਬ ਯਾਤਰਾ' ਦੌਰਾਨ ਇਸ ਜ਼ਿੰਦਾਦਿਲ ਲੋਕਾਂ ਦੇ ਸ਼ਹਿਰ ਪਹੁੰਚੇ ਤਾਂ ਖ਼ੁਦ ਲਈ ਬਾਕਮਾਲ ਕਾਰੀਗਰੀ ਨਾਲ ਬਣੀ ਪੰਜਾਬੀ ਜੁੱਤੀ ਦੇ ਜੋੜ੍ਹੇ ਅਤੇ ਸ਼ਾਨਦਾਰ ਖੁੱਸਾ ਖ੍ਰੀਦੇ ਬਿਨਾਂ ਨਹੀਂ ਰਹਿ ਸਕੇ। ਉਨ੍ਹਾਂ ਵੱਲੋਂ ਪੰਜਾਬ ਦੀ ਸ਼ਾਨ ਇਸ ਦਸਤਕਾਰੀ ਉਦਯੋਗ ਅਤੇ ਇਸਦੇ ਮਹਿਨਤਕਸ਼ ਕਾਰੀਗਰਾਂ ਦੇ ਬਿਹਤਰ ਭਵਿੱਖ ਲਈ ਹਮੇਸ਼ਾ ਤਤਪਰ ਰਹਿਣ ਦਾ ਵਾਅਦਾ ਵੀ ਕੀਤਾ। 


author

Bharat Thapa

Content Editor

Related News