ਸੁਖਬੀਰ ਬਾਦਲ ਦਾ ਵੱਡਾ ਬਿਆਨ, ''ਅਕਾਲੀ ਦਲ ਲਈ ਸੱਤਾ ਤੋਂ ਵੱਧ ਪੰਥ ਤੇ ਪੰਜਾਬ ਮਾਇਨੇ ਰੱਖਦਾ ਹੈ''

Wednesday, Apr 03, 2024 - 06:34 PM (IST)

ਸੁਖਬੀਰ ਬਾਦਲ ਦਾ ਵੱਡਾ ਬਿਆਨ, ''ਅਕਾਲੀ ਦਲ ਲਈ ਸੱਤਾ ਤੋਂ ਵੱਧ ਪੰਥ ਤੇ ਪੰਜਾਬ ਮਾਇਨੇ ਰੱਖਦਾ ਹੈ''

ਚੰਡੀਗੜ੍ਹ : ਭਾਜਪਾ ਨਾਲ ਗਠਜੋੜ 'ਤੇ ਸਹਿਮਤੀ ਨਾ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਇਕ ਵਾਰ ਫਿਰ ਪੰਥਕ ਏਜੰਡੇ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਬਾਕੀ ਸਾਰੀਆਂ ਪਾਰਟੀਆਂ ਦੇ ਉਲਟ ਸਾਡੀ ਤਰਜ਼ੀਹ ਪੰਜਾਬ ਹੈ ਅਤੇ ਅਸੀਂ ਸੂਬੇ ਲਈ ਹਮੇਸ਼ਾ ਲੜਦੇ ਰਹਾਂਗੇ, ਫਿਰ ਭਾਵੇਂ ਜਿੱਤੀਏ ਜਾਂ ਨਾ ਜਿੱਤੀਏ।

ਇਹ ਵੀ ਪੜ੍ਹੋ : 9 ਅਪ੍ਰੈਲ ਨੂੰ ਕਿਸਾਨ ਜਾਮ ਕਰਨਗੇ ਰੇਲਵੇ ਟਰੈਕ, ਆਗੂਆਂ ਨੇ ਲਿਆ ਫ਼ੈਸਲਾ

ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਅਤੇ ਜੇਕਰ ਸਾਡੀ ਪਾਰਟੀ ਨੰਬਰਾਂ ਦੀ ਖੇਡ 'ਚ ਹੁੰਦੀ ਤਾਂ ਮੇਰੇ ਪਿਤਾ ਜੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਪਾਰਟੀ ਦੇ ਬਾਕੀ ਆਗੂ ਜੇਲ੍ਹਾਂ 'ਚ ਨਾ ਜਾਂਦੇ। ਸੁਖਬੀਰ ਬਾਦਲ ਨੇ ਕਿਹਾ ਕਿ ਖ਼ਾਲਸਾ ਪੰਥ ਸਾਡਾ ਆਧਾਰ ਹੈ ਅਤੇ ਅਸੀਂ ਪੰਜਾਬ ਦੀ ਸ਼ਾਨ ਅਤੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੀ ਹੈ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਕੱਢੇਗੀ ਵੱਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਦੁਪਹਿਰ ਵੇਲੇ ਨਿਕਲਣਾ ਹੋਵੇਗਾ ਔਖਾ
ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ। 2020-21 ਦੇ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਅਪਰਾਧਿਕ ਕੇਸ ਵਾਪਸ ਲਏ ਜਾਣ। ਜਦੋਂ ਸੁਖਬੀਰ ਬਾਦਲ ਨੂੰ ਇਹ ਪੁੱਛਿਆ ਗਿਆ ਕਿ ਅਕਾਲੀ ਦਲ ਦੀਆਂ ਸ਼ਰਤਾਂ 'ਤੇ ਭਾਜਪਾ ਗਠਜੋੜ ਲਈ ਤਿਆਰ ਕਿਉਂ ਨਹੀਂ ਹੋਈ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੈਂ ਇਸ ਦਾ ਜਵਾਬ ਨਹੀਂ ਦੇ ਸਕਦਾ, ਸਗੋਂ ਭਾਜਪਾ ਨੇ ਇਸ ਦਾ ਜਵਾਬ ਦੇਣਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਸਿਰਫ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਲਈ ਸੰਸਦ 'ਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ ਅਤੇ ਨਤੀਜੇ ਆਉਣ 'ਤੇ ਲੋਕਾਂ ਨੂੰ ਖ਼ੁਦ ਭਾਜਪਾ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਜਾਵੇਗਾ। ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਮਗਰੋਂ ਪਹਿਲੀ ਵਾਰ ਚੋਣਾਂ ਦੀ ਅਗਵਾਈ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਔਖਾ ਹੈ ਅਤੇ ਮੈਂ ਆਪਣੇ ਪਿਤਾ ਜੀ ਦਾ 20 ਫ਼ੀਸਦੀ ਵੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News