ਸੁਖਬੀਰ ਬਾਦਲ ਵਿਦੇਸ਼ ਰਵਾਨਾ, ‘ਢਾਂਚੇ’ ਦਾ ਐਲਾਨ ਵਾਪਸੀ ’ਤੇ!

Wednesday, Jun 14, 2023 - 10:47 PM (IST)

ਸੁਖਬੀਰ ਬਾਦਲ ਵਿਦੇਸ਼ ਰਵਾਨਾ, ‘ਢਾਂਚੇ’ ਦਾ ਐਲਾਨ ਵਾਪਸੀ ’ਤੇ!

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜ਼ੀਰਾ ਦੀ ਅਦਾਲਤ 'ਚ ਪੇਸ਼ ਹੋਣ ਤੋਂ ਵਿਦੇਸ਼ ਰਵਾਨਾ ਹੋਣ ਦੀ ਖ਼ਬਰ ਹੈ। ਪਤਾ ਲੱਗਾ ਹੈ ਕਿ ਬਾਦਲ ਪਰਿਵਾਰ ਨਾਲ ਰਵਾਨਾ ਹੋਏ ਹਨ ਅਤੇ ਉਨ੍ਹਾਂ ਦੀ ਵਾਪਸੀ 2 ਜੁਲਾਈ ਦੇ ਨੇੜੇ-ਤੇੜੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Big News : ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਵਤਾਰ ਸਿੰਘ ਖੰਡਾ ਨੂੰ ਦਿੱਤਾ ਗਿਆ ਜ਼ਹਿਰ

ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਉਨ੍ਹਾਂ ਦਾ ਇਹ ਦੌਰਾ ਗਰਮੀਆਂ ਦੀਆਂ ਛੁੱਟੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਦੋਂਕਿ ਪਾਰਟੀ ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਜੋ ਲਗਭਗ ਤਿਆਰ ਹੈ, ਦਾ ਐਲਾਨ ਸੁਖਬੀਰ ਸਿੰਘ ਬਾਦਲ ਵਿਦੇਸ਼ ਫੇਰੀ ਤੋਂ ਬਾਅਦ ਕਰ ਸਕਦੇ ਹਨ। ਉਨ੍ਹਾਂ ਦੀ ਗੈਰਹਾਜ਼ਰੀ 'ਚ ਅਕਾਲੀ ਨੇਤਾ ਮਾਨ ਸਰਕਾਰ ਖ਼ਿਲਾਫ਼ ਵੱਖ-ਵੱਖ ਮੁੱਦਿਆਂ ’ਤੇ ਸੰਘਰਸ਼ ਕਰ ਸਕਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News