ਸੁਖਬੀਰ ਦੀ ਲਾਈਵ ਰੇਡ, ਅਕਾਲੀਆਂ ਨੇ ਮਾਰਿਆ ਫ਼ੀਤਾ, 100 ਫੁੱਟ ਤੋਂ ਡੂੰਘੀ ਨਿਕਲੀ ਖੱਡ

Saturday, Jul 03, 2021 - 06:31 PM (IST)

ਸੁਖਬੀਰ ਦੀ ਲਾਈਵ ਰੇਡ, ਅਕਾਲੀਆਂ ਨੇ ਮਾਰਿਆ ਫ਼ੀਤਾ, 100 ਫੁੱਟ ਤੋਂ ਡੂੰਘੀ ਨਿਕਲੀ ਖੱਡ

ਮੁਕੇਰੀਆਂ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ਨੀਵਾਰ ਨੂੰ ਹੁਸ਼ਿਆਪੁਰ ਜ਼ਿਲ੍ਹੇ ’ਚ ਪੈਂਦੇ ਮੁਕੇਰੀਆਂ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਵਾਲੀ ਖੱਡ ’ਤੇ ਲਾਈਵ ਰੇਡ ਕੀਤੀ ਗਈ। ਇਸ ਦੌਰਾਨ ਸੁਖਬੀਰ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਪੰਜਾਬ ਸਰਕਾਰ ਦੀ ਸ਼ਹਿ ’ਤੇ ਇਹ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਹੈ। ਲਗਭਗ 10.30 ਦੇ ਕਰੀਬ ਮੁਕੇਰੀਆਂ ਪਹੁੰਚੇ ਸੁਖਬੀਰ ਨੇ ਕਿਹਾ ਕਿ ਹਾਲਾਤ ਵੇਖ ਕੇ ਬੜਾ ਦੁੱਖ ਲੱਗਾ ਹੈ, ਸਾਰੇ ਨਿਯਮ-ਕਾਨੂੰਨ ਛਿੱਕੇ ਟੰਗ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਸੁੱਖ ਸਰਕਾਰੀਆ ਦੀ ਸਰਪ੍ਰਸਤੀ ਹੇਠ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਪੈਦਾ ਹੋਏ ਬਿਜਲੀ ਸੰਕਟ ਦੌਰਾਨ ਸਿੱਧੂ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

PunjabKesari

ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਵਲੋਂ ਜਦੋਂ ਮਾਈਨਿੰਗ ਵਾਲੀ ਖੱਡ ਦਾ ਫੀਤੇ ਨਾਲ ਨਾਪਾ ਲਿਆ ਗਿਆ ਤਾਂ ਇਸ ਦਾ ਡੂੰਘਾਈ ਹੈਰਾਨ ਕਰਨ ਵਾਲੀ ਸੀ। ਲਗਭਗ 100 ਫੁੱਟ ਤੋਂ ਵੀ ਵੱਧ ਦੀ ਡੂੰਘਾਈ ਤੱਕ ਇਹ ਖੱਡ ਪੁੱਟੀ ਜਾ ਚੁੱਕੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਮਾਈਨਿੰਗ ਨਾਲ ਸਾਰੀ ਸੜਕ ਹੀ ਖ਼ਤਮ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੈਪਟਨ ਦੀ ਰਾਹੁਲ-ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਨਾ ਹੋਣ ’ਤੇ ਬੋਲੇ ਹਰੀਸ਼ ਰਾਵਤ, ਆਖੀ ਵੱਡੀ ਗੱਲ

PunjabKesari

ਇਸ ਦੌਰਾਨ ਸੁਖਬੀਰ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਸੁੱਖ ਸਰਕਾਰੀਆ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹੋ ਜਿਹਾ ਕਿਹੜਾ ਕਾਨੂੰਨ ਹੈ ਜਿਸ ’ਚ ਲਿਖਿਆ ਹੈ ਕਿ ਤੁਸੀਂ 200 ਫੁੱਟ ਤੱਕ ਜ਼ਮੀਨ ਪੁੱਟ ਸਕਦੇ ਹੋ। ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਸੁਖਬੀਰ ਨੇ ਸਰਕਾਰ ਨੂੰ ਲਲਕਾਰਦਿਆਂ ਆਖਿਆ ਕਿ ਜੇ ਹਿੰਮਤ ਹੈ ਤਾਂ ਹੁਣ ਮੇਰੇ ’ਤੇ ਪਰਚਾ ਦਰਜ ਕਰਕੇ ਦਿਖਾਓ।

ਇਹ ਵੀ ਪੜ੍ਹੋ : ਕਾਂਗਰਸ ਦੇ ਰੌਲੇ ਦੌਰਾਨ ਅਹਿਮ ਖ਼ਬਰ, ਕੈਪਟਨ ਦਾ ਫਿਲਹਾਲ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ

PunjabKesari

ਬਿਆਸ ’ਚ ਵੀ ਸੁਖਬੀਰ ਨੇ ਕੀਤੀ ਸੀ ਲਾਈਵ ਰੇਡ

ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਬਿਆਸ ਦਰਿਆ ’ਤੇ ਚੱਲ ਰਹੀ ਮਾਈਨਿੰਗ ’ਤੇ ਵੀ ਲਾਈਵ ਰੇਡ ਕੀਤੀ ਗਈ ਸੀ। ਇਸ ਦੌਰਾਨ ਸੁਖਬੀਰ ਨੇ ਦੋਸ਼ ਲਗਾਇਆ ਕਿ ਇਹ ਮਾਈਨਿੰਗ ਨਾਜਾਇਜ਼ ਤੌਰ ’ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਜਾਇਜ਼ ਹੁੰਦੀ ਤਾਂ ਇਥੇ ਮੌਜੂਦ ਟਰੱਕ ਡਰਾਇਵਰ ਅਤੇ ਹੋਰ ਲੋਕ ਉਨ੍ਹਾਂ ਨੂੰ ਦੇਖ ਕੇ ਨਾ ਭੱਜਦੇ। ਇਹ ਮਾਈਨਿੰਗ ਮੁੱਖ ਹਾਈਵੇ ਤੋਂ ਮਹਿਜ਼ ਇਕ ਕਿੱਲੋਮੀਟਰ ਦੂਰੀ ’ਤੇ ਹੋ ਰਹੀ ਸੀ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸੁਖਬੀਰ ਬਾਦਲ ’ਤੇ ਬਿਆਸ ਥਾਣੇ ਵਿਚ ਇਹ ਕਹਿੰਦੇ ਹੋਏ ਪਰਚਾ ਦਰਜ ਕੀਤਾ ਗਿਆ ਸੀ ਕਿ ਜਿਸ ਥਾਂ ’ਤੇ ਸੁਖਬੀਰ ਵਲੋਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾਏ ਗਏ ਸਨ, ਉਹ ਬੇਬੁਨਿਆਦ ਸਨ ਅਤੇ ਇਹ ਖੱਡ ਸਰਕਾਰ ਵਲੋਂ ਬਕਾਇਦਾ ਅਲਾਟ ਕੀਤੀ ਗਈ ਸੀ, ਲਿਹਾਜ਼ਾ ਨਾਜਾਇਜ਼ ਮਾਈਨਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਇਹ ਵੀ ਪੜ੍ਹੋ : ਪੰਜਾਬ ਅੰਦਰ ਪੈਦਾ ਹੋਏ ਬਿਜਲੀ ਸੰਕਟ ਦੌਰਾਨ ਪਾਵਰਕਾਮ ਦੇ ਚੇਅਰਮੈਨ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

 


author

Gurminder Singh

Content Editor

Related News