ਪੰਜਾਬ ਲਈ ਚੰਗੇ ਮੁੱਖ ਮੰਤਰੀ ਸਾਬਿਤ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ : ਸੁਖਬੀਰ ਬਾਦਲ

Friday, Jul 28, 2017 - 07:22 PM (IST)

ਪੰਜਾਬ ਲਈ ਚੰਗੇ ਮੁੱਖ ਮੰਤਰੀ ਸਾਬਿਤ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ : ਸੁਖਬੀਰ ਬਾਦਲ

ਤਰਨਤਾਰਨ (ਰਮਨ) — ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀਰਵਾਰ ਨੂੰ ਸਾਬਕਾ ਸੀ. ਪੀ. ਐੱਸ. ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਘਰ ਪਹੁੰਚੇ। ਇਸ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ  ਸਿੰਘ ਰਣੀਕੇ ਤੇ ਵੀਰ ਸਿੰਘ  ਲੋਪੋਕੇ ਵੀ ਮੌਜੂਦ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਹਾਲ ਹੀ 'ਚ ਤਰਨਤਾਰਨ ਪੁਲਸ ਵਲੋਂ ਜੋ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਉਹ ਕਾਂਗਰਸ ਸਰਕਾਰ ਦੀ ਸਾਜਿਸ਼ ਹੈ।
ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦੇ ਹੀ ਅਕਾਲੀ ਵਰਕਰਾਂ 'ਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਮਾਮਲਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਵਰਕਰ ਘਬਰਾਉਣ ਵਾਲੇ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਚੰਗੇ ਮੁੱਖ ਮੰਤਰੀ ਸਾਬਿਤ ਨਹੀਂ ਹੋਏ ਹਨ, ਜਦ ਕਿ ਪ੍ਰਕਾਸ਼ ਸਿੰਘ ਬਾਦਲ ਜਦ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਦਿਨ ਰਾਤ ਪੰਜਾਬ ਦੀ ਸੇਵਾ ਕਰਕੇ ਸਰਵਪੱਖੀ ਵਿਕਾਸ ਕਰਵਾਇਆ। ਇਸ ਦੇ ਨਾਲ ਹੀ ਲੋਕਾਂ ਦੀ ਭਲਾਈ ਲਈ ਵੀ ਕਈ ਕੋਸ਼ਿਸ਼ਾਂ ਕੀਤੀਆਂ।
ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰਦੇ ਪ੍ਰੋ. ਵਿਰਸਾ ਸਿੰਘ ਵਲਟੋਹਾ, ਗੌਰਵਦੀਪ ਸਿੰਘ ਤੇ ਬੀਬੀ ਪਲਵਿਦੰਰ ਕੌਰ ਵਲਟੋਹਾ ਨੇ ਖੇਮਕਰਣ 'ਚ ਸ਼੍ਰੋਮਣੀ ਅਕਾਲੀ ਵਰਕਰਾਂ 'ਤੇ ਸਿਆਸੀ ਰੰਜਿਸ਼ ਰਖਦੇ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਦੀ ਸੂਚੀ ਵੀ ਬਾਦਲ ਨੂੰ ਸੌਂਪੀ।


Related News