ਸੁਖਬੀਰ ਬਾਦਲ ਦੇ ਫਰੀਦਕੋਟ ਦੌਰੇ ਤੋਂ ਪਹਿਲਾਂ ਭਾਜਪਾ ਦੀ ਵੱਡੀ ਕਾਰਵਾਈ, ਜ਼ਿਲ੍ਹਾ ਇਕਾਈ ਕੀਤੀ ਭੰਗ

Wednesday, Jan 13, 2021 - 09:51 PM (IST)

ਸੁਖਬੀਰ ਬਾਦਲ ਦੇ ਫਰੀਦਕੋਟ ਦੌਰੇ ਤੋਂ ਪਹਿਲਾਂ ਭਾਜਪਾ ਦੀ ਵੱਡੀ ਕਾਰਵਾਈ, ਜ਼ਿਲ੍ਹਾ ਇਕਾਈ ਕੀਤੀ ਭੰਗ

ਕੋਟਕਪੂਰਾ (ਨਰਿੰਦਰ ਬੈੜ੍ਹ) : ਅੱਜ ਅਚਾਨਕ ਭਾਜਪਾ ਹਾਈ ਕਮਾਨ ਵੱਲੋਂ ਜ਼ਿਲ੍ਹੇ ਦੀ ਸਮੁੱਚੀ ਇਕਾਈ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੈਕਟਰੀ ਸੁਨੀਤਾ ਗਰਗ ਨੇ ਆਪਣੇ ਗ੍ਰਹਿ ਵਿਖੇ ਕਾਹਲੀ ਵਿਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਸਮੇਂ ਤੋਂ ਲਗਾਤਾਰ ਰਿਪੋਰਟਾਂ ਮਿਲ ਰਹੀਆਂ ਸਨ ਕਿ ਜ਼ਿਲ੍ਹੇ ਨਾਲ ਸਬੰਧਤ ਕੁੱਝ ਭਾਜਪਾ ਆਗੂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪਿੰਡ ਝਨੇੜੀ ਦੇ ਲੋਕਾਂ ਵਲੋਂ ਅਨੋਖਾ ਮਤਾ ਪਾਸ

ਉਨ੍ਹਾਂ ਦੱਸਿਆ ਕਿ ਪੱਕੀ ਜਾਣਕਾਰੀ ਮਿਲਣ ’ਤੇ ਉਨ੍ਹਾਂ ਵੱਲੋਂ ਭਾਜਪਾ ਦੀ ਪ੍ਰਦੇਸ਼ ਹਾਈਕਮਾਨ ਨੂੰ ਰਿਪੋਰਟ ਦਿੱਤੀ ਗਈ ਜਿਸਦੇ ਆਧਾਰ ’ਤੇ ਅੱਜ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੀ ਇਕਾਈ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਚਿੱਟੇ ਦੀ ਓਵਰਡੋਜ਼ ਕਾਰਣ 4 ਭੈਣਾਂ ਦੇ ਇਕਲੌਤੇ ਭਰਾ ਦੀ ਚੜ੍ਹਦੀ ਜਵਾਨੀ ’ਚ ਮੌਤ

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਇਕਾਈ ਦਾ ਗਠਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਜਪਾ ਇੱਕ ਅਤਿਅਨੁਸ਼ਾਸ਼ਿਤ ਪਾਰਟੀ ਹੈ ਅਤੇ ਇਸ ਵਿਚ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੱਜ ਫਰੀਦਕੋਟ ਦੌਰੇ ਦੌਰਾਨ ਕੁੱਝ ਭਾਜਪਾ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਭਾਜਪਾ ਹਾਈਕਮਾਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਤੁਰੰਤ ਜ਼ਿਲ੍ਹਾ ਇਕਾਈ ਨੂੰ ਭੰਗ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News