ਸੁਖਬੀਰ ਦਾ ਝੂਠ ਫੜੇ ਜਾਣ 'ਤੇ ਦੇਖੋ ਕੀ ਬੋਲੇ ਦਾਦੂਵਾਲ (ਵੀਡੀਓ)

12/16/2018 6:30:47 PM

ਫਰੀਦਕੋਟ : ਵਿਧਾਨ ਸਭਾ ਦੀ ਕਮੇਟੀ ਵਲੋਂ ਸੁਖਬੀਰ ਬਾਦਲ ਵਲੋਂ ਲਗਾਏ ਦੋਸ਼ਾਂ ਨੂੰ ਝੂਠਾ ਕਰਾਰ ਦੇਣ 'ਤੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵਿਧਾਨ ਸਭਾ ਤੋਂ ਸੁਖਬੀਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦਾਦੂਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਦੀ ਜਾਂਚ ਕਮੇਟੀ ਵਲੋਂ ਸੁਖਬੀਰ ਦੀ ਪੋਲ ਖੋਲ੍ਹੀ ਗਈ ਹੈ, ਇਸ ਤਰ੍ਹਾਂ ਇਕ-ਇਕ ਕਰਕੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਹੋਰ ਵੀ ਝੂਠ ਸਾਹਮਣੇ ਆਉਣਗੇ। 
ਦੱਸਣਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਬਲਜੀਤ ਸਿੰਘ ਦਾਦੂਵਾਲ 'ਤੇ ਮੀਟਿੰਗ ਕਰਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਿਆਰ ਕਰਨ ਦੇ ਦੋਸ਼ ਲਗਾਏ ਸਨ। ਇਸ ਦੌਰਾਨ ਸੁਖਬੀਰ ਨੇ ਬਕਾਇਦਾ ਦਾਦੂਵਾਲ ਦੇ ਫੋਨ ਦੀ ਲੋਕੇਸ਼ਨ ਜ਼ਾਹਰ ਕਰਦੇ ਹੋਏ ਮੁੱਲਾਂਪੁਰ ਨੇੜੇ ਇਕ ਫਾਰਮ ਹਾਊਸ ਵਿਚ ਵੀ ਉਕਤ ਦੀ ਮੀਟਿੰਗ ਹੋਣ ਦੇ ਦੋਸ਼ ਲਗਾਏ ਸਨ। ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਵਿਧਾਨ ਸਭਾ ਦੀ ਕਮੇਟੀ ਨੇ ਸੁਖਬੀਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਦੋਸ਼ੀ ਠਹਿਰਾਇਆ ਸੀ।


Related News