ਸੁਖਬੀਰ ਬਾਦਲ ਨੇ ਤਲਬ ਕੀਤੀ ਰਿਪੋਰਟ!

Monday, Dec 04, 2017 - 03:11 PM (IST)

ਸੁਖਬੀਰ ਬਾਦਲ ਨੇ ਤਲਬ ਕੀਤੀ ਰਿਪੋਰਟ!

ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ ਵਿਚ ਲੰਘੇ ਕੱਲ ਮਾਸਟਰ ਤਾਰਾ ਸਿੰਘ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਅਤੇ ਉਸ ਵਿਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੀ ਰਿਪੋਰਟ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਤਲਬ ਕੀਤੇ ਜਾਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਇਸ ਸਮਾਗਮ 'ਚ ਜਿਥੇ ਦਿੱਲੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਚੋਟੀ ਦੇ ਨੇਤਾਵਾਂ ਦਾ ਬੋਲਬਾਲਾ ਸੀ ਅਤੇ ਸਮਾਗਮ ਵਿਚ ਮੁੱਖ ਮਹਿਮਾਨ ਤੋਂ ਲੈ ਕੇ ਵੱਖ-ਵੱਖ ਬੁਲਾਰਿਆਂ ਨੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦੀ ਪਿਛਲੇ ਸਾਲ ਦੇ ਕੰਮਾਂ ਦੀ ਰੱਜ ਕੇ ਨਿੰਦਾ ਕਰ ਕੇ ਭੜਾਸ ਕੱਢੀ ਅਤੇ ਇਥੋਂ ਤੱਕ ਆਖਿਆ ਕਿ ਅਕਾਲੀ ਸਰਕਾਰ ਨੇ ਹੋਰ ਤਾਂ ਕੀ ਮਾਸਟਰ ਦੀ ਵੀ ਸਾਰ ਨਹੀਂ ਲਈ। ਇਸ ਸਮਾਗਮ ਵਿਚ ਲੁਧਿਆਣੇ ਦੇ ਕੋਈ ਦਰਜਨ ਦੇ ਕਰੀਬ ਅਕਾਲੀ ਆਗੂ ਸ਼ਾਮਲ ਹੋਏ ਸਨ ਅਤੇ ਜੋ ਲੰਬਾ ਸਮਾਂ ਸਮਾਗਮ ਵਿਚ ਬੈਠੇ ਰਹੇ। ਮੀਡੀਏ ਵਿਚ ਰਿਪੋਰਟ ਆਉਣ ਤੋਂ ਬਾਅਦ ਅਤੇ ਅਕਾਲੀ ਦਲ ਦੀ ਹੋਈ ਕਿਰਕਿਰੀ ਕਾਰਨ ਪਾਰਟੀ ਪ੍ਰਧਾਨ ਨੇ ਆਪਣੇ ਨੇੜੇ ਦੇ ਵਿਸ਼ਵਾਸਪਾਤਰਾਂ ਰਾਹੀਂ ਜਿਸ ਦੀ ਰਿਪੋਰਟ ਮੰਗੀ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਨਿਗਮ ਚੋਣਾਂ ਦਾ ਬਿਗੁਲ ਵੱਜਣ 'ਤੇ ਅਕਾਲੀ ਦਲ ਕਾਂਗਰਸ ਖਿਲਾਫ ਕੋਈ ਵੱਡੀ ਰਣਨੀਤੀ ਉਲੀਕ ਰਿਹਾ ਹੈ ਪਰ ਕੁਝ ਅਕਾਲੀ ਸੱਜਣ ਉਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰਦੇ ਸ਼ਾਇਦ ਹਾਈਕਮਾਨ ਨੂੰ ਹਜ਼ਮ ਨਹੀਂ ਆਏ।


Related News