ਸੁਖਬੀਰ ਬਾਦਲ ਭਵਾਨੀਗੜ੍ਹ ''ਚ ਭਲਕੇ ਕਰਨਗੇ ਚੋਣ ਰੈਲੀ

Sunday, Feb 13, 2022 - 04:35 PM (IST)

ਸੁਖਬੀਰ ਬਾਦਲ ਭਵਾਨੀਗੜ੍ਹ ''ਚ ਭਲਕੇ ਕਰਨਗੇ ਚੋਣ ਰੈਲੀ

ਭਵਾਨੀਗੜ੍ਹ (ਵਿਕਾਸ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੇ ਹੱਕ ਵਿਚ 14 ਫਰਵਰੀ ਨੂੰ ਇੱਥੇ ਨਵੀਂ ਅਨਾਜ ਮੰਡੀ ਵਿਖੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨਗੇ।

ਗੋਲਡੀ ਦੇ ਨਿੱਜੀ ਸਹਾਇਕ ਮੱਖਣ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਪ੍ਰਕਾਸ਼ ਚੰਦ ਗਰਗ ਹਲਕਾ ਉਮੀਦਵਾਰ ਧੂਰੀ, ਬਲਦੇਵ ਸਿੰਘ ਮਾਨ ਹਲਕਾ ਉਮੀਦਵਾਰ ਸੁਨਾਮ ਤੋਂ ਇਲਾਵਾ ਅਕਾਲੀ-ਬਸਪਾ ਦੇ ਸੀਨੀਅਰ ਆਗੂ ਵੀ ਰੈਲੀ ਨੂੰ ਸੰਬੋਧਨ ਕਰਨਗੇ।


author

Babita

Content Editor

Related News