ਸੁਖਬੀਰ ਬਾਦਲ ਵੱਲੋਂ ਸਾਬਕਾ ਸੈਨਿਕ ਵਿੰਗ ਦੇ ਜੱਥੇਬੰਦਕ ਢਾਂਚੇ ਦਾ ਐਲਾਨ

06/10/2021 5:12:17 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਜੱਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਜਾਰੀ ਕੀਤੇ ਗਏ ਢਾਂਚੇ ਵਿੱਚ ਅਹੁਦੇਦਾਰ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸ਼ਾਮਲ ਹਨ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ  ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਨਾਲ ਜੁੜੇ ਸਾਬਕਾ ਸੈਨਿਕਾਂ ਨੂੰ ਇਸ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਰਿਟਾ. ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਰਿਟਾ. ਕਰਨਲ ਜਸਵੰਤ ਸਿੰਘ ਬਰਾੜ ਚੰਡੀਗੜ੍ਹ ਅਤੇ ਰਿਟਾ. ਕੈਪਟਨ ਸਰਦਾਰਾ ਸਿੰਘ ਨਵਾਂਸ਼ਹਿਰ ਦਾ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ। ਰਿਟਾ. ਚੀਫ ਇੰਜਨੀਅਰ ਨਰਿੰਦਰ ਸਿੰਘ ਸਿੱਧੂ ਬਟਾਲਾ ਨੂੰ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ। ਜਿਨ੍ਹਾਂ ਸਾਬਕਾ ਫ਼ੌਜੀ ਵੀਰਾਂ ਨੂੰ ਇਸ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਰਿਟਾ. ਕੈਪਟਨ ਪ੍ਰੀਤਮ ਸਿੰਘ ਲੁਧਿਆਣਾ, ਰਿਟਾ. ਵਾਰੰਟ ਅਫ਼ਸਰ ਗੁਰਮੇਲ ਸਿੰਘ ਸੰਗਤਪੁਰਾ ਮੈਂਬਰ ਐਸ. ਜੀ. ਪੀ. ਸੀ ਅਤੇ ਰਿਟਾ. ਇੰਜਨੀਅਰ ਰਣਜੀਤ ਸਿੰਘ ਸਿੱਧੂ ਮੋਹਾਲੀ ਦੇ ਨਾਮ ਸ਼ਾਮਲ ਹਨ।

ਇਸੇ ਤਰ੍ਹਾਂ ਰਿਟਾ. ਸੂਬੇਦਾਰ ਮੇਜਰ ਅਮਰਜੀਤ ਸਿੰਘ ਦਰਾਜ ਅਤੇ ਰਿਟਾ. ਸੂਬੇਦਾਰ ਰੋਸ਼ਨ ਸਿੰਘ ਨਾਭਾ ਨੂੰ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਰਿਟਾ. ਲੈਫਟੀਨੈਂਟ ਭੋਲਾ ਸਿੰਘ ਸਿੱਧੂ ਬਰਨਾਲ ਨੂੰ ਵਿੰਗ ਦਾ ਕੈਸ਼ੀਅਰ ਅਤੇ ਰਿਟਾ. ਕਰਨਲ ਸੁਰਜੀਤ ਸਿੰਘ ਚੀਮਾ ਸੰਗਰੂਰ ਨੂੰ ਲੀਗਲ ਐਡਵਾਈਜ਼ਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਾਬਕਾ ਫ਼ੌਜੀ ਵੀਰਾਂ ਨੂੰ ਵਿੰਗ ਦਾ ਮੀਤ ਪ੍ਹਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਰਿਟਾ. ਕੈਪਟਨ ਤੇਜਾ ਸਿੰਘ ਸਰਦੂਲਗੜ੍ਹ, ਰਿਟਾ. ਕੈਪਟਨ ਜਸਵੰਤ ਸਿੰਘ ਬਾਜਵਾ ਅਮਲੋਹ, ਰਿਟਾ. ਹਰਵਿੰਦਰ ਸਿੰਘ ਖੇੜਾ ਅੰਮ੍ਰਿਤਸਰ, ਰਿਟਾ ਸੂਬੇਦਾਰ ਗੁਰਨਾਹਰ ਸਿੰਘ ਪਟਿਆਲਾ, ਰਿਟਾ. ਚੀਫ ਇੰਜੀਨੀਅਰ ਇਕਬਾਲ ਸਿੰਘ ਚੰਡੀਗੜ੍ਹ, ਰਿਟਾ. ਸੂਬੇਦਾਰ ਸੌਦਾਗਰ ਸਿੰਘ ਹਮੀਦੀ ਅਤੇ ਰਿਟਾ. ਸਾਰਜੈਂਟ ਪ੍ਰੀਤਮ ਸਿੰਘ ਮੋਗਾ ਦੇ ਨਾਮ ਸ਼ਾਮਲ ਹਨ।


Babita

Content Editor

Related News