ਮਾਣਹਾਨੀ ਕੇਸ ''ਚ ''ਸੁਖਬੀਰ ਬਾਦਲ'' ਦੇ ਜ਼ਮਾਨਤੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

Wednesday, Nov 18, 2020 - 09:09 AM (IST)

ਮਾਣਹਾਨੀ ਕੇਸ ''ਚ ''ਸੁਖਬੀਰ ਬਾਦਲ'' ਦੇ ਜ਼ਮਾਨਤੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ (ਸੰਦੀਪ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਚੱਲ ਰਹੇ ਮਾਣਹਾਨੀ ਕੇਸ 'ਚ ਜ਼ਿਲ੍ਹਾ ਅਦਾਲਤ ਨੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ ਅਤੇ ਇਸ ਕੇਸ ਦੀ ਅਗਲੀ ਸੁਣਵਾਈ 27 ਨਵੰਬਰ ਨੂੰ ਹੋਣੀ ਤੈਅ ਕੀਤੀ ਹੈ।

ਇਹ ਵੀ ਪੜ੍ਹੋ : ਸ਼ਰਾਬ ਪਿਲਾਉਣ ਮਗਰੋਂ ਪਲੰਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼

ਅਦਾਲਤ ਨੇ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕੀਤੇ ਸਨ ਪਰ ਉਸ ਸਮੇਂ ਵੀ ਉਹ ਅਦਾਲਤ 'ਚ ਪੇਸ਼ ਨਹੀਂ ਹੋਏ ਸਨ, ਜਿਸ ਤੋਂ ਬਾਅਦ ਇਸ ਕੇਸ ਦਾ ਟ੍ਰਾਇਲ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗੀਤਾਂਜਲੀ ਗੋਇਲ ਦੀ ਅਦਾਲਤ ਤੋਂ ਟਰਾਂਸਫਰ ਕਰਕੇ ਏ. ਸੀ. ਜੇ. ਐਮ. ਤੇਜ ਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ 'ਚ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਵਿਧਵਾ ਬੀਬੀ ਵੱਲੋਂ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ 'ਤੇ 'ਸਿਮਰਜੀਤ ਬੈਂਸ' ਦਾ ਬਿਆਨ ਆਇਆ ਸਾਹਮਣੇ

ਅਦਾਲਤ ਨੇ 3 ਨਵੰਬਰ ਨੂੰ ਬਾਦਲ ਦੀ ਸੈਕਟਰ-9 ਸਥਿਤ ਕੋਠੀ 'ਚ ਸੰਮਨ ਭੇਜਿਆ ਸੀ ਪਰ ਮੰਗਲਵਾਰ ਨੂੰ ਹੋਈ ਸੁਣਵਾਈ 'ਚ ਵੀ ਜਦੋਂ ਉਹ ਅਦਾਲਤ 'ਚ ਪੇਸ਼ ਨਹੀਂ ਹੋਏ ਤਾਂ ਅਦਾਲਤ ਨੇ ਉਨ੍ਹਾਂ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਖੇਤਰ 'ਚ ਨੌਕਰੀ ਕਰਨ ਤੋਂ ਡਾਕਟਰੀ ਮਾਹਰਾਂ ਨੇ ਪੈਰ ਪਿਛਾਂਹ ਖਿੱਚੇ
ਜ਼ਿਕਰਯੋਗ ਹੈ ਕਿ ਇਹ ਕੇਸ ਉਨ੍ਹਾਂ ਦੇ ਖ਼ਿਲਾਫ਼ ਅਖੰਡ ਕੀਰਤਨੀ ਜੱਥੇ ਅਤੇ ਉਸ ਦੇ ਬੁਲਾਰੇ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਦਾ ਸਿਆਸੀ ਚਿਹਰਾ ਦੱਸਣ 'ਤੇ ਕੀਤਾ ਗਿਆ ਸੀ।


 


author

Babita

Content Editor

Related News