ਸੁਖਬੀਰ ਵੱਲੋਂ ਆਈ. ਟੀ. ਵਿੰਗ ਦੇ ਜ਼ੋਨ ਵਾਈਜ਼ ਕੋ-ਆਰਡੀਨੇਟਰਾਂ ਦਾ ਐਲਾਨ

Wednesday, Jul 15, 2020 - 04:05 PM (IST)

ਸੁਖਬੀਰ ਵੱਲੋਂ ਆਈ. ਟੀ. ਵਿੰਗ ਦੇ ਜ਼ੋਨ ਵਾਈਜ਼ ਕੋ-ਆਰਡੀਨੇਟਰਾਂ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੁੱਧਵਾਰ ਨੂੰ ਪਾਰਟੀ ਦੇ  ਆਈ. ਟੀ. ਵਿੰਗ ਦੇ ਜ਼ੋਨ ਕੋ-ਆਰਡੀਨੇਟਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਖਬੀਰ ਬਾਦਲ ਵੱਲੋਂ ਇਹ ਐਲਾਨ ਆਈ. ਟੀ. ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 'ਆਪ' ਨੇਤਾ ਹਰਪਾਲ ਚੀਮਾ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ, ਜਾਣੋ ਕੀ ਹੈ ਕਾਰਨ

ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ 'ਚ ਸੁਖਬੀਰ ਬਾਦਲ ਨੇ ਦੱਸਿਆ ਕਿ ਪਿਛਲੇ ਸਮੇ ਤੋਂ ਪਾਰਟੀ ਦੇ ਆਈ. ਟੀ. ਵਿੰਗ 'ਚ ਕੰਮ ਕਰ ਰਹੇ ਮਿਹਨਤੀ ਨੌਜਵਾਨਾਂ ਨੂੰ ਜ਼ੋਨ ਵਾਈਜ਼ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੂੰ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ 'ਚ ਪ੍ਰਭਪ੍ਰੀਤ ਸਿੰਘ ਪੰਡੋਰੀ ਨੂੰ ਮਾਝਾ ਜ਼ੋਨ ਦਾ ਕੋ-ਆਰਡੀਨੇਟਰ, ਗੁਰਪ੍ਰੀਤ ਸਿੰਘ ਖਾਲਸਾ ਨੂੰ ਦੋਆਬਾ, ਜਸਪ੍ਰੀਤ ਸਿੰਘ ਮਾਨ ਨੂੰ ਮਾਲਵਾ ਜ਼ੋਨ-1, ਗਗਨਦੀਪ ਸਿੰਘ ਪੰਨੂ ਨੂੰ ਮਾਲਵਾ ਜ਼ੋਨ-2 ਅਤੇ ਬਲਰਾਜ ਸਿੰਘ ਭੱਠਲ ਨੂੰ ਮਾਲਵਾ ਜ਼ੋਨ-3 ਅਤੇ ਅਨੂਪਦੀਪ ਸਿੰਘ ਕੁਲਾਰ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਕੋ-ਆਰਡੀਨੇਟਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਦਲੇਗਾ 'ਮੌਸਮ' ਦਾ ਮਿਜਾਜ਼, ਜਾਰੀ ਹੋਇਆ ਵਿਸ਼ੇਸ਼ ਬੁਲੇਟਿਨ
ਇਹ ਵੀ ਪੜ੍ਹੋ : ਜਾਗੋ 'ਚ ਪੁੱਜੇ ਨੌਜਵਾਨ ਨੇ ਪਾਇਆ ਭੜਥੂ, ਲਹੂ-ਲੁਹਾਨ ਕੀਤੀ ਵਿਆਹ ਵਾਲੀ ਕੁੜੀ


author

Babita

Content Editor

Related News