ਸੂਬੇ ਦੀ ਡੋਰ ਐਸ਼ਪਰਸਤੀ ਦੀ ਸਰਕਾਰ ਦੇ ਹੱਥਾਂ ’ਚ : ਸੁਖਬੀਰ

Wednesday, Dec 04, 2019 - 06:46 PM (IST)

ਸੂਬੇ ਦੀ ਡੋਰ ਐਸ਼ਪਰਸਤੀ ਦੀ ਸਰਕਾਰ ਦੇ ਹੱਥਾਂ ’ਚ : ਸੁਖਬੀਰ

ਫਾਜ਼ਿਲਕਾ (ਸੁਨੀਲ ਨਾਗਪਾਲ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਕ ਵਾਰ ਫਿਰ ਕੈਪਟਨ ਦੀ ਸਰਕਾਰ ’ਤੇ ਨਿਸ਼ਾਨਾ ਸੇਧਦੇ ਹੋਏ ਨਜ਼ਰ ਆਏ। ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਕੈਪਟਨ ਨੇ ਪਿਛਲੇ 3 ਸਾਲਾਂ ਤੋਂ ਜਨਤਾ ਨੂੰ ਮਿਲ ਕੇ ਉਨ੍ਹਾਂ ਦੀ ਸਮੱਸਿਆਵਾਂ ਨਹੀਂ ਸੁਣੀਆਂ, ਉਹ ਮੁੱਖ ਮੰਤਰੀ ਕਹਿਲਾਉਣ ਦੇ ਯੋਗ ਨਹੀਂ। ਸੂਬੇ ਦੀ ਡੋਰ ਐਸ਼ਪਰਸਤੀ ਦੀ ਸਰਕਾਰ ਦੇ ਹੱਥਾਂ 'ਚ ਹੈ, ਜਿਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਬੱਲੂਆਣਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਅਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਕੈਪਟਨ ਨੇ ਪਿਛਲੇ 3 ਸਾਲਾਂ ਤੋਂ ਜਨਤਾ ਨੂੰ ਮਿਲ ਕੇ ਉਨ੍ਹਾਂ ਦੀ ਸਮੱਸਿਆਵਾਂ ਨਹੀਂ ਸੁਣੀਆਂ, ਉਹ ਮੁੱਖ ਮੰਤਰੀ ਕਹਿਲਾਉਣ ਦੇ ਯੋਗ ਨਹੀਂ। ਕੈਪਟਨ ਨੇ ਇਹ ਤੈਅ ਕਰ ਲਿਆ ਹੈ ਕਿ ਅਗਲੀ ਵਾਰ ਉਨ੍ਹਾਂ ਨੇ ਚੋਣ ਲੜਣਾ ਹੀ ਨਹੀਂ । ਉਨ੍ਹਾਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਲੰਬੇ ਹੱਥੀਂ ਲੈਂਦੇ ਕਿਹਾ ਕਿ ਨਸ਼ਾ ਅਤੇ ਰੇਤ ਮਾਫੀਆ ਨੂੰ ਸਹਾਰਾ ਦੇ ਕੇ ਪੰਜਾਬ ਨੂੰ ਦੋਵਾਂ ਹੱਥਾਂ ਤੋਂ ਲੁੱਟਿਆ ਜਾ ਰਿਹਾ ਹੈ।

ਉਨ੍ਹਾਂ ਨੇ ਗੈਂਗਸਟਰਾਂ ਦੀ ਵੱਧਦੀ ਵਾਰਦਾਤਾਂ ’ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਪੁਲਸ ਦੀ ਗ੍ਰਿਫਤ ’ਚ ਹੋਣ ਮਗਰੋਂ ਉਹ ਬਿਨਾਂ ਡਰ ਦੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਦੇਸ਼ ਦੇ ਗ੍ਰਹਿਮੰਤਰੀ ਵੱਲੋਂ ਰਾਜੋਆਣਾ ਦੀ ਫਾਹੇ ਦੀ ਸਜ਼ਾ ਮੁਆਫ ਨਾ ਕੀਤੇ ਜਾਣ ਦੇ ਦਿੱਤੇ ਬਿਆਨ ’ਤੇ ਬਾਦਲ ਨੇ ਕਿਹਾ ਕਿ ਉਹ ਇਸ ਸਬੰਧ ’ਚ ਜਲਦ ਗ੍ਰਹਿਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਕਿਉਂਕਿ ਰਾਜੋਆਣਾ ਦੋ ਉਮਰ ਕੈਦ ਜਿੰਨੀ ਸਜ਼ਾ ਤਾਂ ਪਹਿਲਾਂ ਹੀ ਭੁਗਤ ਚੁੱਕੇ ਹਨ।


author

rajwinder kaur

Content Editor

Related News