ਮਾਮਲਾ ਹਰਿਆਣਾ ਚੋਣ ਦਾ : ਭਾਜਪਾ ਖਿਲਾਫ ਅਕਾਲੀਆਂ ਦਾ ਬਗਾਵਤੀ ਝੰਡਾ ਕੀ ਗੁਲ ਖਿਲਾਏਗਾ!

09/30/2019 1:29:02 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਛੋਟੇ ਭਰਾ ਵਜੋਂ ਜਾਣੇ ਜਾਂਦੇ ਹਰਿਆਣਾ ਰਾਜ 'ਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਹਿਯੋਗੀ ਗਠਜੋੜ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਸੀ ਭੱਬੂ ਦਿਖਾਇਆ ਹੈ। ਉਸ ਨੂੰ ਲੈ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਘਰ ਬੈਠਣ ਦੀ ਬਜਾਏ ਹਰਿਆਣਾ 'ਚ ਆਪਣੇ ਪੁਰਾਣੇ ਸਾਥੀਆਂ 'ਚੋਂ ਇਕ ਆਗੂ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇ. ਜੇ. ਪੀ. ਨਾਲ ਗਠਜੋੜ ਕਰ ਕੇ ਚੋਣ ਲੜਨ ਦੀ ਤਿਆਰੀ 'ਚ ਦੱਸਿਆ ਜਾ ਰਿਹਾ ਹੈ।

ਸੂਤਰਾਂ ਨੇ ਦੱਸਿਆ ਕਿ ਜੇਕਰ ਇਨ੍ਹਾਂ ਦਾ ਗਠਜੋੜ ਹੋ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ 30 ਸੀਟਾਂ 'ਤੇ ਦਾਅਵਾ ਠੋਕੇਗਾ, ਕਿੰਨੀਆਂ ਮਿਲਦੀਆਂ ਹਨ, ਇਸ ਸਬੰਧੀ ਤਾਂ ਪਤਾ ਬਾਅਦ 'ਚ ਲੱਗੇਗਾ ਪਰ ਹਰਿਆਣਾ ਵਿਚ ਭਾਜਪਾ ਤੋਂ ਬਾਗੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਲੜਨਾ ਆਪਣੇ ਆਪ 'ਚ ਵੱਡੀ ਰਾਜਸੀ ਕਾਰਵਾਈ ਹੋਵੇਗੀ ਕਿਉਂਕਿ ਅੱਜ-ਕੱਲ ਤਾਕਤ ਨਾਲ ਦਿੱਲੀ ਦਰਬਾਰ 'ਤੇ ਕਾਬਜ਼ ਭਾਜਪਾ ਖਿਲਾਫ ਬਗਾਵਤ ਦਾ ਝੰਡਾ ਚੁੱਕਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੋਵੇਗੀ। ਮਾਹਰਾਂ ਨੇ ਕਿਹਾ ਕਿ ਜੇਕਰ ਹਰਿਆਣਾ ਚੋਣ ਨਤੀਜਿਆਂ 'ਚ ਭਾਜਪਾ ਬਹੁਮਤ ਲੈ ਕੇ ਜਿੱਤ ਗਈ ਤਾਂ ਫਿਰ ਵੀ ਉਹ ਅਕਾਲੀ ਦਲ ਨੂੰ ਇਹ ਆਖੇਗੀ ਕਿ ਤੁਸੀਂ ਦੇਖ ਲਿਆ ਬਾਗੀ ਹੋ ਕੇ। ਜੇਕਰ ਭਾਜਪਾ ਦੀ ਚੰਦ ਸੀਟਾਂ 'ਤੇ ਉਨੀ-ਇੱਕੀ ਹੋ ਗਈ ਤਾਂ ਵੀ ਭਾਜਪਾ ਲਾਲ ਪੀਲੀਆਂ ਅੱਖਾਂ ਕੱਢੇਗੀ। ਇਸ ਲਈ ਹੁਣ ਚੋਣ ਨਤੀਜੇ ਹੀ ਦੱਸਣਗੇ ਕਿ ਇਹ ਅਕਾਲੀ ਦਲ ਲਈ ਸਿੱਧੇ ਪੈਂਦੇ ਹਨ ਜਾਂ ਪੁੱਠੇ।


Anuradha

Content Editor

Related News