ਭਾਜਪਾ ਦੀ ਰੈਲੀ ''ਚ ਅਕਾਲੀ ਦਲ ਦਾ ਦਬਦਬਾ
Tuesday, Sep 26, 2017 - 06:48 PM (IST)

ਗੁਰਦਾਸਪੁਰ (ਰਮਨਦੀਪ ਸੋਢੀ) : ਮੰਗਲਵਾਰ ਨੂੰ ਗੁਰਦਾਸਪੁਰ 'ਚ ਗਠਜੋੜ ਵਲੋਂ ਕਰਵਾਈ ਗਈ ਚੋਣ ਰੈਲੀ 'ਚ ਅਕਾਲੀ ਦਲ ਦਾ ਦਬਦਬਾ ਵੇਖਣ ਨੂੰ ਮਿਲਿਆ। ਸਟੇਜ 'ਤੇ ਅਕਾਲੀ ਦਲ ਦੀ ਮੁੱਖ ਲੀਡਰਸ਼ਿਪ ਤੋਂ ਇਲਾਵਾ ਕਈ ਨੇਤਾ ਕਾਬਜ਼ ਹੋਏ ਨਜ਼ਰ ਆਏ, ਜਿਸਦੇ ਚਲਦਿਆਂ ਭਾਜਪਾ ਦੇ ਉਮੀਦਵਾਰ ਸਵਰਣ ਸਲਾਰੀਆ ਤਕ ਨੂੰ ਕੁਰਸੀ ਨਹੀਂ ਮਿਲੀ। ਇਸ ਗੱਲ ਦੀ ਪੁਸ਼ਟੀ ਅਕਾਲੀ ਨੇਤਾ ਲਖਬੀਰ ਸਿੰਘ ਲੋਧੀ ਨੰਗਲ ਨੇ ਵੀ ਆਪਣੀ ਸਪੀਚ ਦੌਰਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਰੈਲੀ 'ਚ ਮੌਜੂਦ 90 ਫੀਸਦੀ ਜਨਤਾ ਅਕਾਲੀ ਵਰਕਰ ਹਨ। ਗੱਲ ਸਿਰਫ ਇੱਥੇ ਹੀ ਖਤਮ ਨਹੀਂ ਹੋਈ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣ ਵਾਲੇ ਅਕਾਲੀ ਨੇਤਾਵਾਂ ਨੇ ਰੈਲੀ ਦੇ ਅੰਤ ਤਕ ਸਲਾਰੀਆ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਸਟੇਜ ਤੋਂ ਸੁਖਬੀਰ ਬਾਦਲ ਦਾ ਨਾਂ ਐਲਾਨੇ ਜਾਣ ਤੋਂ ਬਾਅਦ ਸਲਾਰੀਆ ਨੂੰ ਖੁਦ ਇਸ਼ਾਰੇ ਕਰਕੇ ਆਪਣੇ ਲਈ ਸਮਾਂ ਮੰਗਣਾ ਪਿਆ।
ਸਲਾਰੀਆ ਵਲੋਂ ਆਪਣੇ ਸੰਬੋਧਨ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਅਤੇ ਇੰਚਾਰਜ ਪ੍ਰਭਾਤ ਝਾ, ਕੇਂਦਰੀ ਮੰਤਰੀ ਅਤੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਦਾ ਨਾਂ ਅਕਾਲੀ ਨੇਤਾਵਾਂ ਤੋਂ ਬਾਅਦ ਲਿਆ ਜਾਣਾ ਲੀ ਚਰਚਾ ਦਾ ਵਿਸ਼ਾ ਬਣਿਆ ਰਿਹਾ।