ਸੁਖਬੀਰ ਬਾਦਲ ਤੇ ਸੋਮ ਪ੍ਰਕਾਸ਼ ਹੋਏ ਪੰਜਾਬ ਸਰਕਾਰ ਦੇ ਡਿਫਾਲਟਰ, ਜਾਰੀ ਹੋਇਆ ਨੋਟਿਸ

08/02/2019 6:55:33 PM

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਪੰਜਾਬ ਸਰਕਾਰ ਦੇ ਰਿਕਾਰਡ 'ਚ ਡਿਫਾਲਟਰ ਹੋ ਗਏ ਹਨ। ਇਨ੍ਹਾਂ ਨੇ ਸਰਕਾਰੀ ਫਲੈਟ ਖਾਲੀ ਨਹੀਂ ਕੀਤਾ ਹੈ। ਪੰਜਾਬ ਸਰਕਾਰ ਦੇ ਜਨਰਲ ਐਡਮਨਿਸਟਰੇਸ਼ਨ ਵਿਭਾਗ ਨੇ ਇਨ੍ਹਾਂ ਦੋਵਾਂ ਲੀਡਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਬਤੌਰ ਵਿਧਾਇਕ ਸੁਖਬੀਰ ਸਿੰਘ ਬਾਦਲ ਅਤੇ ਸੋਮ ਪ੍ਰਕਾਸ਼ ਨੂੰ ਸੈਕਟਰ ਚਾਰ 'ਚ ਫਲੈਟ ਅਲਾਟ ਕੀਤੇ ਗਏ ਸਨ। ਨਿਯਮ ਅਨੁਸਾਰ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਇਨ੍ਹਾਂ ਆਗੂਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਫਲੈਟ ਖਾਲੀ ਕਰਨਾ ਹੁੰਦਾ ਹੈ। 15 ਦਿਨ ਤਕ ਸਰਕਾਰ ਵਲੋਂ ਤੈਅ ਕਿਰਾਇਆ ਹੀ ਲਿਆ ਜਾਂਦਾ ਹੈ। ਅਗਲੇ 15 ਦਿਨਾਂ 'ਚ ਇਹ ਕਿਰਾਇਆ ਦੁੱਗਣਾ ਹੋ ਜਾਂਦਾ ਹੈ। 

ਇਕ ਮਹੀਨਾ ਬੀਤਣ ਦੇ ਬਾਵਜੂਦ ਜੇ ਫਲੈਟ ਖਾਲ੍ਹੀ ਨਹੀਂ ਕੀਤਾ ਜਾਂਦਾ ਤਾਂ ਸਰਕਾਰੀ ਰਿਕਾਰਡ 'ਚ ਉਨ੍ਹਾਂ ਨੂੰ ਅਣਅਧਿਕਾਰਤ ਕਬਜ਼ਾ ਐਲਾਨ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਸੰਬੰਧਤ ਲੀਡਰ ਨੂੰ ਮਾਰਕਿਟ ਰੇਟ ਅਤੇ 200 ਫੀਸਦੀ ਪੈਨਿਲਟੀ ਦੇ ਨਾਲ ਭੁਗਤਾਣ ਕਰਨਾ ਪੈਂਦਾ ਹੈ। ਸੁਖਬੀਰ ਬਾਦਲ ਨੂੰ ਸੈਕਟਰ 4 'ਚ 35 ਨੰਬਰ ਅਤੇ ਸੋਮ ਪ੍ਰਕਾਸ਼ ਨੂੰ ਦੋ ਨੰਬਰ ਫਲੈਟ ਅਲਾਟ ਹੋਇਆ ਸੀ।


Gurminder Singh

Content Editor

Related News