ਜਦੋਂ ਕਾਫਲਾ ਰੋਕ ਕੇ ਸੁਖਬੀਰ ਬਾਦਲ ਨੇ ਪੁਲਸ ਜਵਾਨਾਂ ਨੂੰ ਵੰਡੇ ਸੈਨੇਟਾਈਜ਼ਰ

Monday, Apr 27, 2020 - 08:18 PM (IST)

ਜਦੋਂ ਕਾਫਲਾ ਰੋਕ ਕੇ ਸੁਖਬੀਰ ਬਾਦਲ ਨੇ ਪੁਲਸ ਜਵਾਨਾਂ ਨੂੰ ਵੰਡੇ ਸੈਨੇਟਾਈਜ਼ਰ

ਸ੍ਰੀ ਮੁਕਤਸਰ ਸਾਹਿਬ : ਪਿੰਡ ਬਾਦਲ ਤੋਂ ਆਪਣੇ ਹਲਕੇ ਜਲਾਲਾਬਾਦ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਆਪਣਾ ਕਾਫਲਾ ਰੋਕ ਕੇ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਸੈਨੇਟਾਈਜ਼ਰ ਵੰਡੇ। ਮਿਲਣੀ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਾਦਲ ਫਾਜ਼ਿਲਕਾ ਦੇ ਪਿੰਡ ਲੱਧੂਵਾਲ ਉਤਾੜ ਨੇੜੇ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਨੂੰ ਸੈਨੇਟਾਈਜ਼ਰ ਵੰਡਣ ਲੱਗ ਪਏ। ਸੁਖਬੀਰ ਨੇ ਇਸ ਦੀ ਤਸਵੀਰਾਂ ਫੇਸਬੁਕ 'ਤੇ ਵੀ ਸਾਂਝੀਆਂ ਕੀਤੀਆਂ ਹਨ।

PunjabKesari

ਸੁਖਬੀਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਖਿਲਾਫ ਜੰਗ ਵਿਚ ਪੰਜਾਬ ਪੁਲਸ ਦੇ ਜਵਾਨ ਵੱਡਾ ਯੋਗਦਾਨ ਪਾ ਰਹੇ ਹਨ, ਇਸ ਲਈ ਅਸੀਂ ਉਨ੍ਹਾਂ ਦੇ ਇਸ ਕੰਮ ਲਈ ਸਦਾ ਸ਼ੁਕਰਗੁਜ਼ਾਰ ਹਾਂ। ਸੁਖਬੀਰ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਜਵਾਨ ਆਪਣੇ ਜਾਨ ਦੀ ਪਰਵਾਹ ਕੀਤੇ ਬਿਨਾਂ ਡਿਊਟੀ ਦੇ ਰਹੇ ਹਨ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ।

PunjabKesari

PunjabKesari


author

Gurminder Singh

Content Editor

Related News