''ਆਪ'' ਦੀ ਜਿੱਤ ''ਤੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ

Thursday, Mar 10, 2022 - 02:10 PM (IST)

''ਆਪ'' ਦੀ ਜਿੱਤ ''ਤੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਜਲਾਲਾਬਾਦ : ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਹੋ ਰਹੀ ਜਿੱਤ 'ਤੇ ਵਧਾਈ ਦਿੱਤੀ ਹੈ। ਸੁਖਬੀਰ ਨੇ ਟਵੀਟ ਕਰਦਿਆਂ 'ਆਪ' ਤੇ ਭਗਵੰਤ ਮਾਨ ਨੂੰ ਇਸ ਜਿੱਤ 'ਤੇ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ  ਦਿੱਤੀਆਂ ਹਨ ਤੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਮੋਗਾ ਤੋਂ 'ਆਪ' ਉਮੀਦਵਾਰ ਡਾ. ਅਮਨਦੀਪ ਕਰ ਰਹੀ ਲੀਡ, ਮਾਲਵਿਕਾ ਪਿੱਛੜੀ

ਸੁਖਬੀਰ ਨੇ ਅੱਗੇ ਲਿਖਿਆ ਕਿ ਅਸੀਂ ਪੂਰੇ ਦਿਲ ਨਾਲ ਅਤੇ ਪੂਰੀ ਨਿਮਰਤਾ ਨਾਲ ਪੰਜਾਬੀਆਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੇ ਹਾਂ। ਮੈਂ ਲੱਖਾਂ ਪੰਜਾਬੀਆਂ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਅਕਾਲੀ-ਬਸਪਾ ਵਰਕਰਾਂ ਦੀ ਨਿਰਸਵਾਰਥ ਮਿਹਨਤ ਲਈ ਸਾਡੇ 'ਤੇ ਭਰੋਸਾ ਕੀਤਾ।

PunjabKesari


author

Harnek Seechewal

Content Editor

Related News