ਸੁਖਬੀਰ ਬਾਦਲ ਦਾ ਵੱਡਾ ਫੈਸਲਾ, ਹਰਕੇਸ਼ ਮੋਹਰੀ ਨੂੰ ਸੌਂਪੀ ਹਰਿਆਣਾ ਅਕਾਲੀ ਦਲ ਦੀ ਕਮਾਨ

Thursday, Apr 09, 2026 - 06:40 PM (IST)

ਸੁਖਬੀਰ ਬਾਦਲ ਦਾ ਵੱਡਾ ਫੈਸਲਾ, ਹਰਕੇਸ਼ ਮੋਹਰੀ ਨੂੰ ਸੌਂਪੀ ਹਰਿਆਣਾ ਅਕਾਲੀ ਦਲ ਦੀ ਕਮਾਨ

ਨੈਸ਼ਨਲ ਡੈਸਕ- ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੀ ਸਿਆਸਤ 'ਚ ਇਕ ਵੱਡਾ ਫੇਰਬਦਲ ਕਰਦਿਆਂ ਸ. ਹਰਕੇਸ਼ ਸਿੰਘ ਮੋਹਰੀ ਨੂੰ ਸੂਬਾ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਹਰਿਆਣਾ ਇਕਾਈ ਨਾਲ ਵਿਸਤ੍ਰਿਤ ਸਲਾਹ-ਮਸ਼ਵਰੇ ਅਤੇ ਰਾਜ ਦੇ ਆਬਜ਼ਰਵਰ ਬਲਵਿੰਦਰ ਸਿੰਘ ਭੂੰਦੜ ਦੀ ਸਿਫਾਰਸ਼ ਤੋਂ ਬਾਅਦ ਲਿਆ ਹੈ।

PunjabKesari

ਸੁਖਬੀਰ ਬਾਦਲ ਨੇ ਮੋਹਰੀ ਨੂੰ ਪਾਰਟੀ ਦਾ ਮਿਹਨਤੀ ਅਤੇ ਵਚਨਬੱਧ ਸਿਪਾਹੀ ਦੱਸਦਿਆਂ ਉਮੀਦ ਜਤਾਈ ਹੈ ਕਿ ਉਹ ਹਰਿਆਣਾ ਦੇ ਕੋਨੇ-ਕੋਨੇ 'ਚ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਗੇ। ਇਸ ਨਿਯੁਕਤੀ ਨਾਲ ਵਰਕਰਾਂ 'ਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਮੇਂ 'ਚ ਪਾਰਟੀ ਦੀਆਂ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News