ਬਾਕੀ ਥਾਈਂ ਰੱਬ ਰਾਖਾ, ਅਕਾਲੀ ਕਰਨਗੇ ਬਠਿੰਡਾ-ਫਿਰੋਜ਼ਪੁਰ ਦੀ ਰਾਖੀ!
Monday, May 06, 2019 - 06:53 PM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਆਪ ਚੋਣ ਮੈਦਾਨ 'ਚ ਉਤਰੇ ਹਨ, ਜਿਸ ਕਾਰਨ ਪੰਜਾਬ ਦੇ ਸੀਨੀਅਰ ਅਕਾਲੀ ਨੇਤਾ, ਯੂਥ ਅਕਾਲੀ ਨੇਤਾ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਫਿਰੋਜ਼ਪੁਰ ਅਤੇ ਬਠਿੰਡੇ ਵੱਲ ਰਵਾਨਾ ਹੋਏ ਦੱਸੇ ਜਾ ਰਹੇ ਹਨ। ਇਨ੍ਹਾਂ ਦੋ ਹਲਕਿਆਂ 'ਚ ਪੰਜਾਬ 'ਚੋਂ ਯੂਥ ਵਿੰਗ, ਐੱਸ. ਓ.ਆਈ. ਦੀਆਂ ਟੀਮਾਂ ਅਤੇ ਹੋਰ ਅਸਰ ਸਰੂਖ ਰੱਖਣ ਵਾਲਿਆਂ ਨੇ ਪੱਕੇ ਤੌਰ 'ਤੇ ਫਿਰੋਜ਼ਪੁਰ, ਬਠਿੰਡਾ-ਮਾਨਸਾ 'ਚ ਡੇਰੇ ਲਾ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪਤਾ ਲੱਗਾ ਹੈ ਕਿ ਯੂਥ ਵਿੰਗ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਆਪਣੀ ਭੈਣ ਹਰਸਿਮਰਤ ਕੌਰ ਬਾਦਲ ਲਈ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ 'ਤੇ ਮੋਰਚੇ ਸੰਭਾਲਣ ਲਈ ਅੰਦਰਖਾਤੇ ਹੁਕਮ ਦੇ ਚੁੱਕੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਜਿੱਤ ਲਈ ਪਾਰਟੀ ਵਰਕਰ ਵੱਡਾ ਮਾਰਜਨ ਰੱਖ ਕੇ ਇਤਿਹਾਸ ਰਚਨਾ ਚਾਹੁੰਦੇ ਹਨ।