ਸੁਖਬੀਰ ਬਾਦਲ ਨੂੰ ਭਾਜਪਾ ਦਾ ਕਰਾਰਾ ਜਵਾਬ

Saturday, Sep 28, 2019 - 06:36 PM (IST)

ਸੁਖਬੀਰ ਬਾਦਲ ਨੂੰ ਭਾਜਪਾ ਦਾ ਕਰਾਰਾ ਜਵਾਬ

ਅੰਮ੍ਰਿਤਸਰ (ਸੁਮਿਤ ਖੰਨਾ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਵਿਰੋਧੀ ਬਿਆਨ 'ਤੇ ਹੁਣ ਭਾਜਪਾ ਨੇ ਤਿੱਖਾ ਜਵਾਬ ਦਿੱਤਾ ਹੈ। ਦਰਅਸਲ ਹਰਿਆਣਾ ਵਿਚ ਭਾਜਪਾ ਨੇ ਅਕਾਲੀ ਦਲ ਦੇ ਸਿਟਿੰਗ ਵਿਧਾਇਕ ਨੂੰ ਭਾਜਪਾ ਵਿਚ ਸ਼ਾਮਲ ਕਰ ਲਿਆ ਸੀ, ਜਿਸ ਨੂੰ ਗਲਤ ਦੱਸਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਨੈਤਿਕਤਾ ਦੇ ਵਿਰੁੱਧ ਦੱਸਿਆ। ਇਸ ਦਾ ਜਵਾਬ ਅੱਜ ਤਰੁਣ ਚੁੱਘ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ 2014 ਵਿਚ ਵੀ ਇਨੈਲੋ ਨਾਲ ਮਿਲ ਕੇ ਚੋਣ ਲੜੀ ਸੀ ਜੋ ਨੈਤਿਕ ਨਹੀਂ ਸੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ 'ਤੇ ਸੁਖਬੀਰ ਬਾਦਲ ਨੂੰ ਪੁਨਰ ਵਿਚਾਰ ਕਰਨਾ ਚਾਹੀਦਾ ਹੈ। 

ਇਕ ਪਾਸੇ ਜਿੱਥੇ ਹਰਿਆਣਾ ਵਿਚ ਅਕਾਲੀ ਦਲ ਨੇ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ, ਉਥੇ ਹੀ ਪੰਜਾਬ ਵਿਚ ਭਾਜਪਾ ਅਤੇ ਅਕਾਲੀ ਦਲ ਇਕੱਠੇ ਚੋਣ ਲੜ ਰਹੇ ਹਨ ਅਤੇ ਇਸ ਦਾ ਅੰਜਾਮ ਕੀ ਹੋਵੇਗਾ, ਇਹ ਦੇਖਣਾ ਦਿਲਚਸਪ ਹੋਵੇਗਾ।


author

Gurminder Singh

Content Editor

Related News