ਸੁਖਬੀਰ ਬਾਦਲ ਨੇ ਬਾਜ਼ੀਗਰ ਸੇਵਾ ਦਲ ਦੇ ਜ਼ੋਨ ਪ੍ਰਧਾਨਾਂ ਦਾ ਕੀਤਾ ਐਲਾਨ
Monday, Mar 18, 2019 - 09:49 AM (IST)
ਚੰਡੀਗੜ੍ਹ (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਜ਼ੀਗਰ ਵਿੰਗ ਦੇ ਪ੍ਰਧਾਨ ਮੱਖਣ ਸਿੰਘ ਲਾਲਕਾ ਤੇ ਬਾਜ਼ੀਗਰ ਸੇਵਾ ਦਲ ਦੇ ਪ੍ਰਧਾਨ ਅੰਬੂ ਰਾਮ ਨਰਸੋਤ ਨਾਲ ਮਿਲ ਕੇ ਸਲਾਹ-ਮਸ਼ਵਰਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਜ਼ੀਗਰ ਸੇਵਾ ਦਲ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਗਦੀਸ਼ ਰਾਮ ਨੂੰ ਪ੍ਰਧਾਨ ਮਾਲਵਾ ਜ਼ੋਨ-1, ਰਾਮ ਸਿੰਘ ਚੌਂਹਟ ਨੂੰ ਪ੍ਰਧਾਨ ਮਾਲਵਾ ਜ਼ੋਨ-2, ਰਤਨ ਲਾਲ ਰੱਤੀ ਗੋਬਿੰਦਗੜ੍ਹ ਨੂੰ ਪ੍ਰਧਾਨ ਮਾਲਵਾ ਜ਼ੋਨ-3, ਸ਼ਾਹ ਰਾਮ ਸਨੌਰਾ ਨੂੰ ਪ੍ਰਧਾਨ ਦੋਆਬਾ ਜ਼ੋਨ ਦਾ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਅਬਲੋਵਾਲ ਨੂੰ ਬਾਜ਼ੀਗਰ ਸੇਵਾ ਦਲ ਦਲ ਦੇ ਸਕੱਤਰ ਜਨਰਲ ਅਤੇ ਜਸਵਿੰਦਰ ਸਿੰਘ ਮਾਹੋਰਾਣ ਨੂੰ ਖਜ਼ਾਨਚੀ ਨਿਯੁਕਤ ਕੀਤਾ।