ਸੁਖਬੀਰ ਤੇ ਮਜੀਠੀਆ ਨੂੰ ਹਾਈਕੋਰਟ ''ਚ ਖੁਦ ਪੇਸ਼ ਹੋਣ ਤੋਂ ਮਿਲੀ ਛੋਟ
Tuesday, Aug 20, 2019 - 02:27 PM (IST)
![ਸੁਖਬੀਰ ਤੇ ਮਜੀਠੀਆ ਨੂੰ ਹਾਈਕੋਰਟ ''ਚ ਖੁਦ ਪੇਸ਼ ਹੋਣ ਤੋਂ ਮਿਲੀ ਛੋਟ](https://static.jagbani.com/multimedia/2019_8image_14_26_475693412mmmm0000.jpg)
ਚੰਡੀਗੜ੍ਹ (ਹਾਂਡਾ) : ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਹਾਈਕੋਰਟ ਨੇ 21 ਅਗਸਤ ਨੂੰ ਜਸਟਿਸ ਰਣਜੀਤ ਸਿੰਘ ਦੀ ਕ੍ਰਿਮੀਨਲ ਕੰਪਲੇਂਟ ਦੀ ਸੁਣਵਾਈ ਸਮੇਂ ਹਾਈਕੋਰਟ 'ਚ ਪੇਸ਼ ਨਾ ਹੋਣ ਦੀ ਅਪੀਲ ਮਨਜ਼ੂਰ ਕਰ ਲਈ ਹੈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਵਕੀਲ ਕੋਰਟ 'ਚ ਪੇਸ਼ ਹੋ ਕੇ ਉਨ੍ਹਾਂ ਵਲੋਂ ਪੈਰਵੀ ਕਰ ਸਕਣਗੇ। ਦੋਵਾਂ ਨੂੰ 24 ਅਪ੍ਰੈਲ ਨੂੰ ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਇੰਪਰਸਨ ਹਾਈਕੋਰਟ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।
ਦੋਵੇਂ ਤਿੰਨ ਵਾਰ ਟ੍ਰਾਇਲ ਕੋਰਟ 'ਚ ਗੈਰ ਹਾਜ਼ਰ ਰਹੇ ਸਨ। ਬਰਗਾੜੀ ਬੇਅਦਬੀ ਮਾਮਲੇ 'ਚ ਗਠਿਤ ਕੀਤੇ ਗਏ ਕਮਿਸ਼ਨ ਦੇ ਪ੍ਰਮੁੱਖ ਜਸਟਿਸ ਰਣਜੀਤ ਸਿੰਘ ਦੀ ਕ੍ਰਿਮੀਨਲ ਕੰਪਲੇਂਟ 'ਤੇ ਸੁਣਵਾਈ ਕਰਦਿਆਂ ਕੋਰਟ ਨੇ ਦੋਵਾਂ ਨੂੰ ਸੰਮਨ ਜਾਰੀ ਕਰਕੇ ਖੁਦ ਆ ਕੇ ਹਾਈਕੋਰਟ 'ਚ ਪੇਸ਼ ਹੋਣ ਲਈ ਕਿਹਾ ਸੀ।