ਸੁੱਖਾ ਕਾਹਲਵਾਂ ਕਤਲਕਾਂਡ ਸਬੰਧੀ ਹਾਈਕੋਰਟ ਸਖਤ, ਦਿੱਤੇ ਖਾਸ ਨਿਰਦੇਸ਼

Thursday, Nov 29, 2018 - 10:16 AM (IST)

ਸੁੱਖਾ ਕਾਹਲਵਾਂ ਕਤਲਕਾਂਡ ਸਬੰਧੀ ਹਾਈਕੋਰਟ ਸਖਤ, ਦਿੱਤੇ ਖਾਸ ਨਿਰਦੇਸ਼

ਚੰਡੀਗੜ੍ਹ : ਗੈਂਗਸਟਰ ਸੁੱਖਾ ਕਾਹਲਵਾਂ ਕਤਲ ਮਾਮਲੇ 'ਚ ਟ੍ਰਾਇਲ ਦੀ ਹੌਲੀ ਰਫਤਾਰ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤ ਰੁਖ ਅਪਣਾਇਆ ਹੈ। ਹਾਈਕੋਰਟ ਨੇ 3 ਮਹੀਨਿਆਂ ਅੰਦਰ ਗਵਾਹੀਆਂ ਪੂਰੀਆਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਕੁਲਦੀਪ ਸਿੰਘ ਨੇ ਇਸ ਮਾਮਲੇ 'ਚ ਦੋਸ਼ੀਆਂ ਅਤੇ ਹੋਰ ਗਵਾਹਾਂ ਨੂੰ ਗਵਾਹੀਆਂ ਅਤੇ ਐਵੀਡੈਂਸ ਰਿਕਾਰਡ ਕਰਨ ਦਾ ਪੂਰਾ ਟਾਈਮ ਟੇਬਲ ਬਣਾ ਕੇ ਟ੍ਰਾਇਲ ਕੋਰਟ ਨੂੰ ਕਪੂਰਥਲਾ ਦੇ ਐੱਸ. ਐੱਸ. ਪੀ. ਨੂੰ ਦੇ ਦਿੱਤਾ ਹੈ।

ਕੋਰਟ ਨੇ ਸਪੱਸ਼ਟ ਕੀਤਾ ਕਿ ਜੇਕਰ ਇਸ 'ਚ ਦੇਰੀ ਹੋਈ ਤਾਂ ਕਪੂਰਥਲਾ ਦੇ ਐੱਸ. ਐੱਸ. ਪੀ. ਇਸ ਦੇ ਲਈ ਜ਼ਿੰਮੇਵਾਰ ਹੋਣਗੇ। ਗੁਰਜੀਤ ਸਿੰਘ ਉਰਫ ਸੋਨੂੰ ਬਾਬਾ ਨੇ ਰੈਗੂਲਰ ਜ਼ਮਾਨਤ ਦੀ ਮੰਗ ਕਰਦੇ ਹੋਏ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਕਿਹਾ ਕਿ ਪਹਿਲਾਂ ਹੀ ਇਸ ਮਾਮਲੇ ਦਾ ਟ੍ਰਾਇਲ ਸਾਢੇ 3 ਸਾਲ ਤੋਂ ਜ਼ਿਆਦਾ ਸਮੇਂ ਤੋਂ ਪੈਂਡਿੰਗ ਹੈ। ਕਤਲ ਦੇ 5 ਦੋਸ਼ੀ ਭਗੌੜੇ ਕਰਾਰ ਦਿੱਤੇ ਗਏ ਅਤੇ ਹੋਰ ਦੋਸ਼ੀ ਵੱਖ-ਵੱਖ ਜੇਲਾਂ 'ਚ ਸਨ। ਕਦੇ ਪੇਸ਼ੀ ਨਾ ਹੋਣ ਜਾਂ ਹੋਰ ਕਾਰਨਾਂ ਕਾਰਨ ਸੁਣਵਾਈ ਟਲ ਰਹੀ ਸੀ। ਮਾਮਲੇ 'ਚ ਤਿੰਨ ਡਾਕਟਰਾਂ ਦੀਆਂ ਵੀ ਅਜੇ ਗਵਾਹੀਆਂ ਬਾਕੀ ਹਨ।
 


author

Babita

Content Editor

Related News